ਹਰਿੰਦਰ ਸ਼ਾਰਦਾ, ਪਟਿਆਲਾ : ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਨਿੱਜੀ ਬੈਂਕ ਦੇ ਡਿਪਟੀ ਮੈਨੇਜਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਜਿਥੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਪਰਿਵਾਰ ਵਾਲਿਆਂ ਵੱਲੋਂ ਖੁਦਕੁਸ਼ੀ ਨਹੀਂ ਬਲਕਿ ਕਤਲ ਦੇ ਦੋਸ਼ ਲਾਏ ਜਾ ਰਹੇ ਹਨ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮਿ੍ਤਕ ਦੀ ਪਛਾਣ ਰਾਘਵ ਸਿੰਘ (26 ਸਾਲ) ਵਾਸੀ ਦਰਸ਼ਨ ਕਾਲੋਨੀ, ਬੈਕਸਾਈਡ ਥਾਪਰ ਕਾਲਜ, ਪਟਿਆਲਾ ਵਜੋਂ ਹੋਈ ਹੈ। ਘਟਨਾ 20 ਅਪ੍ਰਰੈਲ ਦੀ ਹੈ। ਉਸ ਸਮੇਂ ਮਿ੍ਤਕ ਰਾਘਵ ਨੂੰ ਗੋਤਾਖੋਰਾਂ ਨੇ ਭਾਖੜਾ ਨਹਿਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ ਸੀ। ਮਿ੍ਤਕ ਰਾਘਵ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਇੱਕ ਨਿੱਜੀ ਬੈਂਕ 'ਚ ਡਿਪਟੀ ਮੈਨੇਜਰ ਵਜੋਂ ਕੰਮ ਕਰਦਾ ਸੀ, ਜਿਸ ਦਾ ਦਸੰਬਰ ਮਹੀਨੇ 'ਚ ਹੀ ਵਿਆਹ ਹੋਇਆ ਸੀ। 20 ਅਪ੍ਰਰੈਲ ਨੂੰ ਰਾਘਵ ਦੁਪਹਿਰ ਸਮੇਂ ਕਿਸੇ ਕੰਮ ਲਈ ਬੈਂਕ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਉਸ ਨੇ ਦੱਸਿਆ ਕਿ ਜਦੋਂ ਦੁਪਹਿਰ ਚਾਰ ਵਜੇ ਤਕ ਰਾਘਵ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਫੋਨ ਕਰ ਕੇ ਰਾਘਵ ਨੂੰ ਘਰ ਆਉਣ ਲਈ ਕਿਹਾ ਸੀ। ਇਸ 'ਚ ਉਸ ਨੇ ਅੱਧੇ ਘੰਟੇ ਵਿੱਚ ਘਰ ਆਉਣ ਦੀ ਗੱਲ ਕਹੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਪਤਨੀ ਨੇ ਵੀ ਫੋਨ ਕੀਤਾ ਤਾਂ ਰਾਘਵ ਨੇ ਵੀ ਉਸ ਨੂੰ ਜਲਦੀ ਘਰ ਆਉਣ ਲਈ ਕਿਹਾ। ਕਾਫੀ ਸਮਾਂ ਬੀਤ ਜਾਣ 'ਤੇ ਵੀ ਜਦੋਂ ਰਾਘਵ ਘਰ ਨਹੀਂ ਪਰਤਿਆ ਤਾਂ ਉਸ ਨੂੰ ਬੈਂਕ ਦੇ ਆਪਣੇ ਸਾਥੀ ਕਰਮਚਾਰੀਆਂ ਦਾ ਫੋਨ ਆਇਆ ਤਾਂ ਉਨਾਂ੍ਹ ਦੱਸਿਆ ਕਿ ਰਾਘਵ ਦਾ ਫੋਨ ਬੰਦ ਹੈ। ਇਸ ਤੋਂ ਬਾਅਦ ਉਸ ਨੇ ਰਾਘਵ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਆਖ਼ਰੀ ਲੋਕੇਸ਼ਨ ਪਸਿਆਣਾ ਭਾਖੜਾ ਨਹਿਰ ਕੋਲ ਸੀ। ਜਦੋਂ ਉਹ ਮੌਕੇ 'ਤੇ ਪਹੰੁਚੇ ਤਾਂ ਕਾਰ ਬਾਹਰ ਖੜ੍ਹੀ ਸੀ ਅਤੇ ਉਥੇ ਮੌਜੂਦ ਗੋਤਾਖੋਰਾਂ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਇਕ ਲੜਕੇ ਨੂੰ ਨਹਿਰ 'ਚੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਜਦੋਂ ਤੱਕ ਉਹ ਹਸਪਤਾਲ ਪੁੱਜੇ ਤਾਂ ਪੁੱਤਰ ਦੀ ਮੌਤ ਹੋ ਚੁੱਕੀ ਸੀ। ਉਨਾਂ੍ਹ ਨੂੰ ਸ਼ੱਕ ਹੈ ਕਿ ਉਸਦਾ ਪੁੱਤਰ ਬਹੁਤ ਖੁਸ਼ਮਿਜਾਜ਼ ਸੀ ਤੇ ਉਸਨੂੰ ਕੋਈ ਸਮੱਸਿਆ ਨਹੀਂ ਸੀ। ਉਹ ਖੁਦਕੁਸ਼ੀ ਨਹੀਂ ਕਰ ਸਕਦਾ, ਉਸ ਨੂੰ ਕਿਸੇ ਸਾਜਿਸ਼ ਤਹਿਤ ਤੰਗ ਪੇ੍ਸ਼ਾਨ ਕੀਤਾ ਗਿਆ ਹੈ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ।