ਜਗਤਾਰ ਮਹਿੰਦੀਪੁਰੀਆ, ਬਲਾਚੌਰ : ਟ੍ਰੈਫਿਕ 'ਤੇ ਲਗਾਏ ਮੁਲਾਜ਼ਮਾਂ ਵੱਲੋਂ ਆਮ ਤੇ ਗਰੀਬ ਲੋਕਾਂ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਸੀਪੀਆਈ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਲ ਮੇਨ ਚੌਕ 'ਚ ਖੜੇ੍ਹ ਟਰੈਫਿਕ ਮੁਲਾਜ਼ਮ ਸਭ ਤੋਂ ਜ਼ਿਆਦਾ ਚਲਾਨ ਗਰੀਬ ਤੇ ਖੇਤ ਮਜ਼ਦੂਰ ਲੋਕਾਂ ਜੋ ਨਿੱਤ ਦਿਨ ਆਪਦੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਦਿਹਾੜੀ ਵਗੈਰ ਕਰਨ ਲਈ ਜਾਂਦੇ ਹਨ। ਬੜੀ ਮੁਸ਼ਕਿਲ ਨਾਲ ਇਕ ਮਹੀਨੇ ਵਿਚ 10 ਜਾਂ 15 ਦਿਨ ਕੰਮ ਮਿਲਦਾ ਹੈ। ਉਨ੍ਹਾਂ ਦਾ ਘੇਰ ਕੇ ਚਲਾਨ ਕੀਤਾ ਜਾਂਦਾ ਹੈ ਜਿਸ 'ਤੇ ਇਨਾਂ੍ਹ ਗਰੀਬ ਲੋਕਾਂ ਨੂੰ 5000 ਤੋਂ 7000 ਰੁਪਏ ਚਲਾਨ ਭੁਗਤਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਇਸ ਵਰਗ ਦੇ ਲੋਕਾਂ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਗਰੀਬ ਤੇ ਸ਼ਰੀਫ ਹਨ, ਜਿਨਾਂ੍ਹ ਨੂੰ ਡੰਗੇ ਡੰਗ ਹੀ ਦਿਹਾੜੀ ਮਿਲਦੀ ਹੈ, ਦੀ ਮਿਹਨਤ ਤੋਂ ਵੱਧ ਚਲਾਨ ਦੇ ਪੈਸੇ ਬਣ ਜਾਂਦੇ ਹਨ। ਗਰੀਬ ਲੋਕਾਂ ਵੱਲੋਂ ਕਰਜ਼ੇ ਚੁੱਕ ਕੇ ਚਲਾਨ ਦੇ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਲ ਤੇ ਗਰੀਬ ਲੋਕਾਂ ਦੇ ਨਾਲ ਟ੍ਰੈਫਿਕ ਮੁਲਾਜ਼ਮਾਂ ਦਾ ਇਹ ਹੀ ਵਤੀਰਾ ਰਿਹਾ ਤਾਂ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਮਨੋਹਰ ਲਾਲ ਸੰਧੀ, ਚਮਨ ਲਾਲ, ਧਰਮ ਪਾਲ ਸਿਆਣਾ, ਪਰਮਜੀਤ ਗੋਗੀ, ਡਾ. ਜੋਗਿੰਦਰ ਚਣਕੋਈ, ਮੁਕੇਸ਼ ਪੇ੍ਮ ਨਗਰ, ਰਾਣਾ ਭੁਪਿੰਦਰ ਸਿੰਘ, ਡਾ. ਭਾਵਾ, ਸੋਮ ਨਾਥ ਮੇਨਕਾ, ਗੁਰਮੇਲ ਬਛੌੜੀ, ਰਣਜੀਤ ਸਿੰਘ ਮੰਡ, ਗੁਰਮੇਲ ਮੰਡ ਆਦਿ ਵੀ ਮੌਜੂਦ ਸਨ।