ਵਿਜੇ ਜਯੋਤੀ, ਨਵਾਂਸ਼ਹਿਰ : ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਡਾਕਟਰ ਬਲਜਿੰਦਰ ਸਿੰਘ ਿਢੱਲੋਂ ਚੋਣਕਾਰ ਰਜਿਸਟੇ੍ਸ਼ਨ ਅਫ਼ਸਰ-047 ਨਵਾਂਸ਼ਹਿਰ ਦੀ ਅਗਵਾਈ 'ਚ ਲਵਲੀ ਆਟੋਜ਼ ਲੰਗੜੋਆ, ਨਵਾਂਸ਼ਹਿਰ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਲੈਕਚਰਾਰ ਸੁਰਜੀਤ ਮਝੂਰ ਨੋਡਲ ਅਫ਼ਸਰ ਸਵੀਪ ਟੀਮ ਤੇ ਜਗਤ ਰਾਮ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਮੌਕੇ 'ਤੇ ਮੌਜੂਦ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵੋਟਰ ਆਪਣੀ ਵੋਟ ਦੇ ਮਹੱਤਤਾ ਪ੍ਰਤੀ ਜਾਗਰੂਕ ਹੋ ਕੇ ਮਤਦਾਨ ਕਰੇ। ਵਿਧਾਨ ਸਭਾ ਚੋਣਾਂ 2022 ਦੌਰਾਨ ਹਰ ਵੋਟਰ ਵੱਲੋਂ ਪਾਰਟੀ, ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਆਪਣੀ ਵੋਟ ਪਾਈ ਜਾਵੇ ਤਾਂ ਕਿ ਸਹੀ ਅਕਸ ਵਾਲੇ ਉਮੀਦਵਾਰ ਰਾਜਨੀਤਿਕ 'ਚ ਪ੍ਰਵੇਸ਼ ਹੋਣ ਉਪਰੰਤ ਆਪਣੇ ਰਾਜ ਤੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਯੋਗਦਾਨ ਪਾਉਣ ਲਈ ਅੱਗੇ ਆ ਸਕਣ। ਈਵੀਐੱਮ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਮਸ਼ੀਨਾਂ ਬਿਲਕੁਲ ਸਹੀ ਕੰਮ ਕਰਦੀਆਂ ਸਨ ਤੇ ਇਨਾਂ੍ਹ 'ਚ ਵੋਟਾਂ ਦੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਹੇਰਾਫੇਰੀ ਨਹੀਂ ਹੋ ਸਕਦੀ। ਹਾਜ਼ਰ ਵੋਟਰਾਂ ਨੂੰ ਈਵੀਐੱਮ 'ਤੇ ਡੰਮੀ ਵੋਟ ਪੁਆ ਕੇ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਅਤੇ ਉਨਾਂ੍ਹ ਵੱਲੋਂ ਕਾਰਜਕੁਸ਼ਲਤਾ ਬਾਰੇ ਤਸੱਲੀ ਪ੍ਰਗਟਾਈ। ਇਸ ਮੌਕੇ ਵਰਕਸ਼ਾਪ ਮੈਨੇਜਰ ਅਸ਼ੋਕ ਧੀਰ, ਪਰਦੀਪ ਸਿੰਘ, ਮਨਿਸ਼ਾ, ਸਪਨਾ ਸਮੇਤ ਵਰਕਸ਼ਾਪ ਦੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।