ਨਰਿੰਦਰ ਮਾਹੀ, ਬੰਗਾ : ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਨੇ ਹੈਪੀ ਮਾਹਲ ਗਹਿਲਾਂ ਨੂੰ ਯੂਥ ਵਿੰਗ ਹਲਕਾ ਬੰਗਾ ਦਾ ਪ੍ਰਧਾਨ ਨਿਯੁਕਤ ਕਰਦਿਆਂ ਕਿਹਾ ਕਿ ਉਸ ਦੀ ਚੰਗੀ ਕਾਰਗੁਜਾਰੀ ਨੂੰ ਦੇਖਦਿਆਂ ਇਹ ਅਹੁਦਾ ਦਿੱਤਾ ਗਿਆ ਹੈ। ਇਸ ਦੌਰਾਨ ਹੈਪੀ ਮਾਹਲ ਗਹਿਲਾਂ ਨੇ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਪਰੰਤ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਬਦਲਾਅ ਦੇ ਰੋਅ 'ਚ ਹਨ। ਇਸ ਮੌਕੇ ਬਲਵੀਰ ਸਿੰਘ ਕਰਨਾਣਾ ਪ੍ਰਧਾਨ ਐੱਸਸੀ ਵਿੰਗ, ਗੁਰਨਾਮ ਸਕੋਹਪੁਰੀ ਹਲਕਾ ਕੋਆਰਡੀਨੇਟਰ, ਪੁਸ਼ਪਾ ਦੇਵੀ ਬਹਿਰਾਮ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ, ਨਰਿੰਦਰ ਰੱਤੂ, ਸੁਰਿੰਦਰ ਘਈ, ਸਰਬਜੀਤ ਸਾਬੀ ਕੌਂਸਲਰ ਬੰਗਾ, ਸਾਗਰ ਅਰੋੜਾ ਬੰਗਾ, ਬਲਿਹਾਰ ਸਿੰਘ ਮਾਨ, ਸਤਨਾਮ ਸਿੰਘ ਿਝੱਕਾ, ਗੁਰਮੁੱਖ ਸਿੰਘ ਬਹਿਰਾਮ, ਜਗਨ ਨਾਥ ਸੰਧਵਾਂ, ਸੁਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਚੱਕਗੁਰੂ, ਰਣਜੀਤ ਸਿੰਘ ਸਰਹਾਲ, ਭੁਪਿੰਦਰ ਸਿੰਘ ਘਟਾਰੋਂ, ਬਲਰਾਜ ਸਿੰਘ ਨੂਰਪੁਰ, ਨਵਜੀਵਨ ਸਿੰਘ ਜੀਵਨ, ਸੋਢੀ ਸਿੰਘ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਅੰਮਿ੍ਤਪਾਲ ਸਿੰਘ ਮਾਂਗਟ, ਬਿੰਦਰ ਖਟਕੜ, ਕੁਲਵੀਰ ਕੌਰ ਸ਼ੇਖੂਪੁਰ ਆਦਿ ਵੀ ਹਾਜ਼ਰ ਸਨ।