ਪ੍ਰਦੀਪ ਭਨੋਟ, ਨਵਾਂਸ਼ਹਿਰ : ਕਰਿਆਮ ਰੋਡ ਤੇ ਸਿੱਥਤ ਕੇਸੀ ਕਾਲਜ ਆਫ ਇੰਸੀਟੀਚਿਊਟਸ਼ਨ 'ਚ ਵਿਸ਼ਵ ਏਡਸ ਦਿਵਸ ਨੂੰ ਸਮਰਪਿਤ ਕੇਸੀ ਗਰੁੱਪ ਦੇ ਚੇਅਰਮੈਨ ਪੇ੍ਮ ਪਾਲ ਗਾਂਧੀ ਦੀ ਦੇਖਰੇਖ 'ਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ 'ਚ ਸਟੂਡੈਂਟ ਨੇ ਪੋਸਟਰ ਬਣਾਏ, ਭਾਸ਼ਣ ਦਿੱਤਾ, ਕੰਪਿਊੁਟਰ ਰਾਹੀਂ ਪ੍ਰਰੈਜੇਂਟੇਸ਼ਨ ਦਿੱਤੀ ਤੇ ਮੰਚ 'ਤੇ ਸਿੱਕਟ ਖੇਡੀ। ਸੈਮੀਨਾਰ 'ਚ ਵਿਸ਼ੇਸ਼ ਤੌਰ 'ਤੇ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ ਦੇ ਨਾਲ ਪਿੰ੍ਸੀਪਲ ਡਾ. ਸੁਧਾ ਰਾਣੀ, ਸ਼ੈਫ ਮਿਰਜਾ ਸ਼ਹਿਜਾਨ ਬੈਗ, ਡਾ. ਸੁਨੀਲ ਪਾਸਵਾਨ, ਇੰਜ. ਜਫਤਾਰ ਅਹਿਮਦ ਅਤੇ ਐਚਆਰ ਮਨੀਸ਼ਾ ਵੀ ਸ਼ਾਮਲ ਹੋਏ। ਕਾਲਜਾਂ ਦੇ ਵਿਦਿਆਰਥੀਆਂ ਨੇ ਏਡਜ਼ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹੋਏ ਵਧਿਆ ਸਿੱਖਿਆਦਾਇਕ ਪੋਸਟਰ ਬਣਾ ਕੇ ਏਡਜ਼, ਬਚਾਅ ਤੇ ਇਸ ਦੇ ਲੱਛਣਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਪਰੰਤ ਵਿਦਿਆਰਥੀ ਅਰਚਣਾ, ਸਚਿਦਾਨੰਦ, ਸਿਮਰਨ, ਨਵਜੋਤ ਨੇ ਭਾਸ਼ਣਾਂ ਨਾਲ, ਚਾਰਟ ਨਾਲ ਬਲਜੀਤ ਸਿੰਘ, ਦੀਪਿਕਾ ਅਤੇ ਬਲਜੀਤ ਨੇ, ਕੰਪਿਊਟਰ ਦੀ ਪ੍ਰਰੈਜੇਂਟਸ਼ਨ ਨਾਲ ਮੁਸ਼ਰਫ ਨੇ ਅਤੇ ਵਿਦਿਆਰਥਣ ਰੀਤਿਕਾ ਦੇ ਗੱਰੁਪ ਨੇ ਸਿਕੱਟ ਰਾਹੀਂ ਦੱਸਿਆ ਕਿ ਲਾਲ ਰੀਬਨ ਦੇ ਫੰਦੇ ਦਾ ਨਿਸ਼ਾਨ ਯਾਨੀ ਏਡਜ਼ ਮੌਤ ਦੀ ਦਸਤਕ ਬਣ ਚੁੱਕਾ ਹੈ। ਇਹ ਇਕ ਅਜਿਹੀ ਭਿਆਨਕ ਮਹਾਂਮਾਰੀ ਹੈ। ਜਿਸ ਨੇ ਵਿਸ਼ਵ ਦੇ ਕਰੋੜਾਂ ਲੋਕਾਂ ਦੇ ਨਾਮ ਮੌਤ ਦਾ ਵਾਰੰਟ ਜਾਰੀ ਕਰ ਰੱਖਿਆ ਹੈ। ਅੰਤ ਵਿਚ ਪਿੰ੍ਸੀਪਲ ਡਾ. ਸੁਧਾ ਰਾਣੀ ਨੇ ਦੱਸਿਆ ਕਿ ਅੱਜ ਇਹ ਲਾਇਲਾਜ ਬਿਮਾਰੀ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਨ ਬੰਨ੍ਹ ਚੁੱਕੀ ਹੈ। ਜਿਸ 'ਤੇ ਲਗਾਤਾਰ ਸ਼ੌਧਾਂ ਹੋ ਰਹੀਆਂ ਹਨ। ਏਡਜ਼ ਵਰਗੇ ਰੋਗ ਪ੍ਰਤੀ ਸਭ ਨਾਗਰਿਕਾਂ 'ਚ ਜਾਗਰੂਕਤਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਵਾਇਸ ਪਿੰ੍ਸੀਪਲ ਰਾਜਿੰਦਰਕੌਰ, ਬਲਦੀਪ ਕੌਰ, ਸ਼ਿਵਾਨੀ, ਜੋਤੀ, ਤਰਮਿੰਦਰ, ਸ਼ਬਨਾ, ਸਰਬਜੀਤ ਕੌਰ, ਅਨੁਰਾਗ, ਨਵਜੋਤ ਸਿੰਘ, ਰਵਨੀਤ ਕੌਰ, ਵਿਦਿਆਰਥਣ ਸਾਲੋਨੀ, ਰਿਆਜ, ਮਨਪ੍ਰਰੀਤ, ਤਨਵੀ, ਕੇਸੀ ਗਰੁੱਪ ਦੇ ਪੀਆਰਓ ਵਿਪਨ ਕੁਮਾਰ ਤੋਂ ਇਲਾਵਾ ਵਿਦਿਆਰਥੀ ਅਤੇ ਸਟਾਫ਼ ਵੀ ਹਾਜ਼ਰ ਸਨ।