ਜਗਤਾਰ ਮਹਿੰਦੀਪੁਰੀਆ, ਬਲਾਚੌਰ : ਨੈਸ਼ਨਲ ਹਾਈਵੇ ਉਪਰ ਪੈਂਦੇ ਪਿੰਡ ਨਾਈਮਜਾਰਾ ਵਾਸੀਆਂ ਵੱਲੋਂ ਭਾਰਤ ਦੇ ਸੰਵਿਧਾਨ ਰਚੇਤਾ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰਰੀਨਿਰਵਾਣ ਦਿਵਸ ਰਾਜ ਕੁਮਾਰ ਤੇ ਅਮਰੀਕ ਨਕਸ਼ਾ ਨਵੀਸ਼ ਦੀ ਅਗਵਾਈ 'ਚ ਉਨਾਂ੍ਹ ਦੀ ਪ੍ਰਤਿਮਾ ਉਪਰ ਫੁੱਲ ਮਾਲਾਵਾਂ ਭੇਟ ਕਰਕੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਉਨਾਂ੍ਹ ਆਖਿਆ ਕਿ ਬਾਬਾ ਸਾਹਿਬ ਵੱਲੋਂ ਸਮਾਜ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਹੈ ਜਿਨ੍ਹਾਂ ਵਲੋਂ ਆਪਣਾ ਸਾਰਾ ਜੀਵਨ ਦੱਬੇ ਕੁਚਲੇ ਵਰਗ ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਲਗਾ ਦਿੱਤਾ। ਉਥੇ ਹੀ ਅੌਰਤਾਂ ਨੂੰ ਬਰਾਬਰੀ ਦੇ ਅਧਿਕਾਰ ਦਵਾਏ। ਉਨ੍ਹਾਂ ਆਖਿਆ ਕਿ ਡਾ. ਅੰਬੇਡਕਰ ਜੀ ਬਹੁਤ ਹੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ, ਉਨਾਂ੍ਹ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਜਿਸ ਕਾਰਨ ਸਮਾਜ ਦੇ ਅਤਿ ਪਿਛੜੇ ਤੇ ਦੱਬੇ ਕੁਚਲੇ ਕਈ ਵਰਗ ਦੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਅਜੋਕੇ ਭਾਰਤ ਦੇ ਨਿਰਮਾਣ 'ਚ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਪੂਰਾ ਦੇਸ਼ ਬਾਬਾ ਸਾਹਿਬ ਦਾ ਰਿਣੀ ਹੈ, ਨੇ ਮੁਲਕ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਹੱਕ ਦਿੱਤਾ ਸੀ। ਉਨਾਂ੍ਹ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਬਾਵਾ ਸਾਹਿਬ ਵਲੋਂ ਦਰਸਾਏ ਮਾਰਗ ਉਪਰ ਚੱਲਣਾ ਚਾਹੀਦਾ ਹੈ। ਇਸ ਮੌਕੇ ਦੇਵ ਰਾਜ, ਸੋਢੀ ਸਿੰਘ, ਮਾਸਟਰ ਸੁਰਿੰਦਰ ਪਾਲ, ਜਸਵੀਰ ਪੰਚ, ਚਰਨ ਕੌਰ ਪੰਚ, ਪਰਮਜੀਤ ਸਾਬਕਾ ਸਰਪੰਚ, ਸੀਤਾ ਰਾਮ, ਬਿੱਕੀ, ਦੇਸ ਰਾਜ, ਗੁਰਮੇਲ, ਬਿੱਟੂ, ਸੁਰਿੰਦਰ ਪਾਠੀ, ਬਲਵੀਰ, ਸ਼ੀਲਾ ਆਦਿ ਸਮੇਤ ਬੀਬੀਆਂ ਵੀ ਹਾਜ਼ਰ ਸਨ।