ਪ੍ਰਦੀਪ ਭਨੋਟ, ਨਵਾਂਸ਼ਹਿਰ : ਜੇਐੱਸਐਫਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ। ਇਸ ਮੌਕੇ ਪਿੰ੍. ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਸੰਤ ਰਵਿਦਾਸ ਨਿਰਗੁਣ ਸਮਾਜ ਦੇ ਪ੍ਰਸਿੱਧ ਸੰਤ, ਦਾਰਸ਼ਨਿਕ, ਕਵੀ ਅਤੇ ਸਮਾਜ ਸੁਧਾਰਕ ਸਨ। ਸੰਤ ਰਵਿਦਾਸ ਜੀ ਦੇ ਕਥਨ ਮਨ 'ਚੰਗਾ ਤਾਂ ਕਠੌਤੀ ਵਿਚ ਗੰਗਾ' ਸਭ ਤੋਂ ਵੱਧ ਪ੍ਰਚਲਿਤ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਮਨ ਪਵਿੱਤਰ ਹੈ ਅਤੇ ਜੋ ਆਪਣਾ ਕੰਮ ਕਰਦਾ ਹੈ, ਪਰਮੇਸ਼ਰ ਦੀ ਭਗਤੀ ਵਿਚ ਲੀਨ ਰਹਿੰਦੇ ਹਨ। ਉਨਾਂ੍ਹ ਲਈ ਇਸ ਤੋਂ ਵੱਡਾ ਤੀਰਥ ਸਥਾਨ ਕੋਈ ਹੋਰ ਨਹੀਂ ਹੈ। ਪਿੰ੍ਸੀਪਲ ਨੇ ਗੁਰੂ ਰਵਿਦਾਸ ਨੇ ਆਪਣੀਆਂ ਸਿੱਖਿਆਵਾਂ ਨਾਲ ਸਮਾਜ ਵਿਚ ਜਾਤੀਗਤ ਭੇਦਭਾਵ ਦੂਰ ਕਰਨ, ਸਮਾਜਿਕ ਅਤੇ ਮਾਨਵਤਾਵਾਦੀ ਮੁੱਲਾਂ ਦੀ ਨੀਂਵ ਰੱਖਣ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਵਿਦਿਆਰਥਣ ਜਸਕਰਣ ਕੌਰ ਨੇ ਗੁਰੂ ਜੀ ਦੇ ਜੀਵਨ ਅਤੇ ਉਨਾਂ੍ਹ ਦੀਆਂ ਸਿੱਖਿਆਵਾਂ ਉੱਪਰ ਚਾਨਣਾ ਪਾਇਆ। ਸਮਾਜ ਵਿਚ ਸਮਾਨਤਾ ਅਤੇ ਭਾਈਚਾਰੇ ਦੀਆਂ ਉਨਾਂ੍ਹ ਦੀਆਂ ਸਿੱਖਿਆਵਾਂ ਸਾਡੇ ਲਈ ਸਭ ਤੋਂ ਵੱਡੀ ਪੇ੍ਰਰਨਾ ਹਨ। ਇਸ ਮੌਕੇ ਭੁਪਿੰਦਰ ਪਾਲ ਸਿੰਘ, ਪੇ੍ਮ ਸਿੰਘ, ਮਨਜੀਤ ਸਿੰਘ, ਰਜਨੀਸ਼ ਕੁਮਾਰ, ਇੰਦਰਜੀਤ ਮਾਹੀ, ਹਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ, ਨੀਰਜ ਬਾਲਾ, ਪੂਜਾ, ਕੰਚਨ ਸੋਨੀ, ਸੰਦੀਪ ਕੌਰ ਆਦਿ ਹਾਜ਼ਰ ਸਨ।