ਲਖਵੀਰ ਖਾਬੜਾ, ਰੂਪਨਗਰ : ਸਿਟੀ ਪੁਲਿਸ ਨੇ 10 ਜ਼ੁਆਰੀਆਂ ਨੂੰ ਮੌਕੇ ਪਰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਿਨ੍ਹਾ ਕੋਲੋ ਤਾਸ਼ ਦੇ ਪੱਤੇ ਤੇ 61970 ਰੁਪਏ ਨਗਰ ਬਰਾਮਦ ਕੀਤੇ ਗਏ ਹਨ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅਸੀ ਪੁਲਿਸ ਪਾਰਟੀ ਸ਼ੱਕੀ ਵਿਅਕਤੀਆ ਦੀ ਤਲਾਸ਼ ਵਿਚ ਬੱਸ ਅੱਡੇ ਕੋਲ ਖੜ੍ਹੀ ਸੀ ਕਿ ਗੁਪਤ ਸੂਚਨਾ ਮਿਲੀ ਕਿ ਸਦਾਵਰਤ ਮੰਦਿਰ ਕੋਲ ਕੁਝ ਵਿਅਕਤੀ ਤਾਸ਼ ਦੇ ਪੱਤਿਆ ਨਾਲ ਜੂਆਂ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਤਾਂ 10 ਵਿਅਕਤੀ ਖੇਡ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ' ਤੇ ਕਾਬੂ ਕਰਕੇ ਤਾਸ਼ ਦੇ ਪੱਤੇ ਤੇ 61970 ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਸ਼ੀਆ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਜਤਿੰਦਰਪਾਲ ਵਾਸੀ ਮਕਾਨ ਨੰਬਰ 2547 ਮਹੱਲਾ ਫੂਲ ਚੱਕਰ ਰੂਪਨਗਰ, ਚੰਦਨ ਉਬਰਾਏ ਪੁੱਤਰ ਸਤਪਾਲ ਉਬਰਾਏ ਵਾਸੀ ਮਕਾਨ ਨੰਬਰ 2372 ਮਹੁੱਲਾ ਮਾਤਾ ਰਾਣੀ ਰੂਪਨਗਰ, ਵਿਜੈ ਕੁਮਾਰ ਪੁੱਤਰ ਜਗਤਾਰ ਸਿੰਘ ਵਾਸੀ ਮਕਾਨ ਨੰਬਰ 634 ਬਾਲਮੀਕ ਮਹੁੱਲਾ ਰੂਪਨਗਰ, ਸੁਲੱਖਣ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਕਾਨ ਨੰਬਰ 3785 ਸਦਾਵਰਤ ਰੂਪਨਗਰ, ਰਣਜੀਤ ਯਾਦਵ ਪੁੱਤਰ ਰਾਮ ਵਿਲਾਸ ਯਾਦਵ ਵਾਸੀ ਟਰਾਂਸਪੋਰਟ ਨਗਰ ਰੂਪਨਗਰ, ਰਵੀ ਪੁੱਤਰ ਰਾਮ ਜੀ ਲਾਲ ਵਾਸੀ ਸਦਾਵਰਤ ਰੂਪਨਗਰ, ਅਮਿਤ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਵਾਸੀ ਮਕਾਨ ਨੰਬਰ 2047 ਮਿਲਮਿਲ ਨਗਰ ਰੂਪਨਗਰ, ਮਨੌਵਰ ਪੁੱਤਰ ਕਾਵੇਰੀ ਵਾਸੀ ਮਦਰਾਸੀ ਕਲੌਨੀ ਰੂਪਨਗਰ, ਕਰਮ ਚੰਦ ਪੁੱਤਰ ਫਕੀਰ ਚੰਦ ਵਾਸੀ ਮਕਾਨ ਨੰਬਰ 1556 ਚੌਆ ਮਹੁੱਲਾ ਰੂਪਨਗਰ, ਰਾਮ ਮੂਰਤੀ ਪੁੱਤਰ ਗੌਪਾਲ ਵਾਸੀ ਮਦਰਾਸੀ ਕਲੌਨੀ ਜ਼ਿਲ੍ਹਾ ਰੂਪਨਗਰ ਵਜ਼ੋ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆ ਖਿਲਾਫ਼ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।