ਪ੍ਰਦੀਪ ਭਨੋਟ, ਨਵਾਂਸ਼ਹਿਰ
ਰਾਸ਼ਟਰੀ ਸਿਹਤ ਮਿਸ਼ਨ ਦੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਲਗਾਤਾਰ 31ਵੇਂ ਦਿਨ ਦਫ਼ਤਰ ਸਿਵਲ ਸਰਜਨ ਵਿਖੇ ਦਿੱਤੇ ਜਾ ਰਹੇ ਧਰਨੇ ਤਹਿਤ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਰੈਗੂਲਰ ਜਥੇਬੰਦੀਆਂ ਨਰਸਿੰਗ ਯੂਨੀਅਨ, ਪੈਰਾਮੈਡੀਕਲ ਸਟਾਫ਼ ਅਤੇ ਐੱਮਐੱਲਟੀਜ਼ ਯੂਨੀਅਨ ਵੱਲੋਂ ਮੁਕੰਮਲ ਤੌਰ 'ਤੇ ਐਮਰਜੈਂਸੀ ਸੇਵਾਵਾਂ, ਓਪੀਡੀ ਅਤੇ ਲੈਬੋਰੇਟਰੀ ਸੇਵਾਵਾਂ ਬੰਦ ਕਰਕੇ ਸਮਰਥਨ ਦਿੱਤਾ ਜਾ ਰਿਹਾ ਹੈ। ਧਰਨੇ ਦੌਰਾਨ ਤੀਰਥ ਰਾਮ ਪ੍ਰਧਾਨ ਪੈਰਾਮੈਡੀਕਲ ਯੂਨੀਅਨ ਅਤੇ ਪਰਮਿੰਦਰ ਕੌਰ ਪ੍ਰਧਾਨ ਨਰਸਿੰਗ ਯੂਨੀਅਨ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਿਨਾਂ੍ਹ ਮੁਲਾਜ਼ਮਾਂ ਨੂੰ 15 ਤੋਂ ਵਧੇਰੇ ਸਾਲਾਂ ਤੋਂ ਸਰਕਾਰ ਨੇ ਕੱਚੇ ਰੱਖ ਕੇ ਉਨਾਂ੍ਹ ਦਾ ਸਰੀਰਿਕ, ਮਾਨਸਿਕ ਅਤੇ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ, ਉਸ ਵੱਲ ਕਿਸੇ ਵੀ ਤਰਾਂ੍ਹ ਨਾਲ ਨਜ਼ਰ ਨਹੀਂ ਮਾਰੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਜੇਕਰ ਸਰਕਾਰ ਨੇ ਇੰਨਾਂ੍ਹ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾਂ ਇਸ ਦਾ ਵੱਡਾ ਖਾਮਿਆਜਾ ਭੁਗਤਣਾ ਪਵੇਗਾ। ਉਪਰੰਤ ਮੋਨਿਕਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿਹਤ ਮੁਲਾਜਮ ਪੱਕੇ ਨਾ ਕੀਤੇ ਤਾਂ ਪੰਜਾਬ 'ਚ ਬੰਦ ਵਰਗੀ ਸਥਿਤੀ ਪੈਦਾ ਕਰ ਦਿੱਤੀ ਜਾਵੇਗੀ। ਜਿਸ ਦੀ ਸਰਕਾਰ ਖੁਦ ਜ਼ਿਮੇਵਾਰ ਹੋਵੇਗੀ। ਉਨਾਂ੍ਹ ਕਿਹਾ ਕਿ ਕਾਂਗਰਸ ਸਰਕਾਰ ਦਾ ਕਿਸਾਨਾਂ ਅਤੇ ਕੋਰੋਨਾ ਯੋਧਿਆਂ ਦੇ ਸਾਂਝੇ ਗੱਠਜੋੜ ਵੱਲੋਂ ਮਹਾਂ ਰੈਲੀਆਂ ਰਾਹੀਂ ਵੱਡਾ ਵਿਰੋਧ ਕੀਤਾ ਜਾਵੇਗਾ। ਡਾ. ਜਤਿੰਦਰ ਨੇ ਕਿਹਾ ਕਿ ਕੋਰੋਨਾ ਯੋਧਿਆਂ ਦੀ ਗੱਲ ਨਾ ਸੁਣਨ ਕਾਰਨ ਅਤੇ ਸਿਹਤ ਸੇਵਾਵਾਂ ਬੰਦ ਰਹਿਣ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਸਰਕਾਰ ਓਮੀਕੋ੍ਨ ਦੀ ਸਥਿਤੀ ਨਾਲ ਨਜਿੱਠਣ ਤੋਂ ਅੰਦੋਰੋਂ ਭੈਭੀਤ ਨਜ਼ਰ ਆ ਰਹੀ ਹੈ। ਜਿਸ ਕਾਰਨ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਚਰਨਜੀਤ ਸਿੰਘ, ਕਮਲੇਸ਼ ਕੁਮਾਰ, ਯੋਗੇਸ਼ ਚੋਪੜਾ, ਸੂਬਾ ਆਗੂ ਮਨਿੰਦਰ ਬਾਠ, ਗੁਰਪ੍ਰਸ਼ਾਦ ਸਿੰਘ, ਮਨਿੰਦਰ ਸਿੰਘ, ਕਮਲਦੀਪ ਸਿੰਘ, ਡਾ. ਜਤਿੰਦਰ ਸੰਧੂ, ਡਾ. ਕੁਲਵਰਨ ਸਿੰਘ, ਡਾ. ਸੁਖਵਿੰਦਰ ਸਿੰਘ, ਬਲਵੀਰ ਕੁਮਾਰ, ਡਾ. ਰਪਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਨਰੇਸ਼ ਕੁਮਾਰ, ਗੁਰਜੀਤ ਸਿੰਘ, ਸ਼ਿਵ ਕੁਮਾਰ, ਮਨੀਸ਼ ਕੁਮਾਰ, ਸਾਰਸ, ਪ੍ਰਵੀਨ, ਪਰਮਿੰਦਰ ਕੌਰ ਅਤੇ ਐੱਨਐੱਚਐੱਮ ਮੁਲਾਜ਼ਮ ਵੀ ਹਾਜ਼ਰ ਸਨ।ਨਵਾਂਸ਼ਹਿਰ