ਬੱਗਾ ਸੇਲਕੀਆਣਾ, ਉੜਾਪੜ : ਪਿੰਡ ਬਖਲੌਰ ਵਿਖੇ ਡਾ. ਅੰਬੇਡਕਰ ਸਪੋਰਟਸ ਕਲੱਬ ਵੱਲੋਂ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਸੱਤਵੇਂ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਸ਼ੁੱਭ ਆਰੰਭ ਕੀਤਾ ਗਿਆ। ਉਦਘਾਟਨ ਸਰਪੰਚ ਬਿਮਲ ਕਿਸ਼ੌਰ ਤੇ ਸੁਰਿੰਦਰ ਸਿੰਘ ਸਾਬਕਾ ਸਰਪੰਚ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜ ਰੋਜ਼ਾ ਟੂਰਨਾਮੈਂਟ ਦੌਰਾਨ ਕੁਲ 64 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨੀ ਮੈਚ ਰੂਪੋਵਾਲ ਅਤੇ ਫਿਲੌਰ ਵਿਚਕਾਰ ਹੋਇਆ, ਜਿਸ ਵਿਚ ਫਿਲੌਰ 59 ਦੌੜਾਂ ਨਾਲ ਜੇਤੂ ਰਿਹਾ। ਜਿਸ ਵਿਚ ਐੱਸਐੱਚਓ ਹਰਜਿੰਦਰ ਸਿੰਘ ਪੁਲਿਸ ਥਾਣਾ ਮੁਕੰਦਪੁਰ ਵਿਸੇਸ਼ ਤੌਰ 'ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਲਗਾਉਣਾ ਤੇ ਪਿੰਡਾਂ 'ਚ ਟੂਰਨਾਮੈਂਟ ਕਰਵਾਉਣਾ ਕਲੱਬ ਤੇ ਸਮੂਹ ਗ੍ਰਾਮ ਪੰਚਾਇਤ ਤੇ ਸਹਿਯੋਗੀ ਸੱਜਣ ਵਧਾਈ ਦੇ ਪਾਤਰ ਹਨ, ਕਿਉਂਕਿ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਸਾਡੇ ਸੁੂਬੇ ਦੇ ਨੌਜਵਾਨ ਸਮਾਜ 'ਚ ਫੈਲੀਆਂ ਮਾੜੀਆਂ ਅਲਾਮਤਾਂ ਤੋਂ ਬਚੇ ਰਹਿਣ। ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਤੇ ਖੇਡਾਂ ਵੱਲ ਧਿਆਨ ਦੇਣਾ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ਸਰਪੰਚ ਬਿਮਲ ਕਿਸ਼ੋਰ ਨੇ ਸਾਰੇ ਕਲੱਬ ਤੇ ਆਈਆਂ ਹੋਈਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਨੌਜਵਾਨ ਨਸ਼ਿਆਂ ਤੋਂ ਪਰਹੇਜ਼ ਕਰਨ ਜ਼ਿੰਦਗੀ ਨਾਲੋਂ ਕੋਈ ਚੀਜ ਵੱਡੀ ਨਹੀਂ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਹਿਲਾ ਇਨਾਮ 21 ਹਜ਼ਾਰ ਰੁਪਏ ਨਾਲ ਵੱਡਾ ਕੱਪ ਅਤੇ ਸਨਮਾਨ ਚਿੰਨ੍ਹ, ਦੂਜੇ ਇਨਾਮ 15 ਹਜ਼ਾਰ ਰੁਪਏ ਸ਼ੀਲਡ ਤੇ ਸਨਮਾਨ ਚਿੰਨ, ਤੀਜੇ ਤੇ ਚੌਥੇ ਤੇ ਰਹਿਣ ਵਾਲੀ ਜੇਤੂ ਟੀਮ ਨੂੰ 2100 ਰੁਪਏ ਸ਼ੀਲਡ ਨਾਲ ਸਨਮਾਨ ਕੀਤਾ ਜਾਵੇਗਾ। ਮੈਨ ਆਫ਼ ਦਾ ਸੀਰਜ ਨੂੰ ਵਾਸ਼ਿੰਗ ਮਸ਼ੀਨ, ਬੈੱਸਟ ਬਾਲਰ ਨੂੰ ਡਿਨਰਸੈਟ ਨਾਲ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸ਼ਮਸ਼ੇਰ ਸੋਢੀ, ਸਰਵਜੀਤ, ਦੇਸ ਰਾਜ ਸਾਰੇ ਪੰਚ, ਰਜਿੰਦਰ ਪਾਲ ਸੁਮਨ, ਦਿਨੇਸ਼, ਦੀਪ, ਸੰਜੀਵ ਰਾਣਾ, ਸ਼ਾਮ ਲਾਲ, ਪਰਮਜੀਤ ਰਾਮ, ਪਵਨ ਦੀਪ, ਗੁਰਦੀਪ ਗੁਰੂ, ਦੀਪ ਸੁਮਨ, ਪ੍ਰਦੀਪ ਚੁੰਬਰ, ਰਿਸ਼ੀ ਵਿੱਕੀ, ਕਾਕਾ, ਜੋਤੀ, ਅਵਤਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਅਤੇ ਖਿਡਾਰੀ ਵੀ ਹਾਜ਼ਰ ਸਨ।