ਪ੍ਰਦੀਪ ਭਨੋਟ, ਨਵਾਂਸ਼ਹਿਰ : ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ ਵੱਲੋਂ ਆਈਵੀ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾ ਸ਼ਿਵ ਮੰਦਰ ਕੱਚਾ ਟੋਬਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਦਵਿੰਦਰ ਪਾਲ ਅਰੋੜਾ ਫਸਟ ਵਾਈਸ ਡਿਸਟਿ੍ਕ ਗਵਰਨਰ ਅਤੇ ਵਿਸ਼ੇਸ਼ ਮਹਿਮਾਨ ਹਰੀਸ਼ ਬੰਗਾ ਪਾਸਟ ਡਿਸਟਿ੍ਕ ਗਵਰਨਰ, ਮਹਾਂਵੀਰ ਸਿੰਘ ਿਢੱਲੋਂ ਰੀਜਨ ਚੇਅਰਮੈਨ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਲਾਇੰਸ ਕਲੱਬ ਨਵਾਂਸ਼ਹਿਰ ਐਕਟਿਵ ਵੱਲੋੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਕੈਂਪ ਵਿਚ ਆਈਵੀ ਹਸਪਤਾਲ ਨਵਾਂਸ਼ਹਿਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 120 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਆਈਵੀ ਹਸਪਤਾਲ ਦੇ ਮਾਰਕੇਟਿੰਗ ਹੈਡ ਹੇਮੰਤ ਘਈ ਨੇ ਹਸਪਤਾਲ ਵਿੱਖੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤਰਲੋਚਨ ਸਿੰਘ ਪ੍ਰਧਾਨ, ਵਿਜੇ ਜਯੋਤੀ ਸੈਕਟਰੀ, ਪ੍ਰਦੀਪ ਭਨੋਟ ਸੀਨੀਅਰ ਵਾਇਸ ਪ੍ਰਧਾਨ, ਬਲਵਿੰਦਰ ਸਿੰਘ ਰਿੰਕੂ ਵਾਇਸ ਪ੍ਰਧਾਨ, ਲਖਬੀਰ ਸਿੰਘ ਪੀਆਰਓ, ਅਮਰੀਕ ਸਿੰਘ ਕੈਸ਼ੀਅਰ, ਅਹੁਦੇਦਾਰ ਦਵਿੰਦਰ ਸਿੰਘ ਗਿੱਲ, ਬਲਵੀਰ ਸਿੰਘ, ਬਲਦੀਪ ਸਿੰਘ, ਜਗਤਾਰ ਤਾਰੀ ਲੋਧੀਪੁਰੀਆ, ਪ੍ਰਸ਼ੋਤਮ ਬੈਂਸ, ਭੁਪਿੰਦਰ ਸਿੰਘ, ਅਜੇ ਭਾਰਤੀ, ਜਸਵਿੰਦਰ ਕੌਰ, ਨਰੇਸ਼ ਗਾਬਾ, ਭੁਪਿੰਦਰ ਸਿੰਘ, ਵਿਨੇ ਗਾਬਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।