ਪ੍ਰਦੀਪ ਭਨੋਟ, ਨਵਾਂਸ਼ਹਿਰ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਭਾਰਤ ਰਤਨ ਡਾ.ਬੀਆਰ ਅੰਬੇਡਕਰ ਨੂੰ ਮਹਾਨ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸ਼ਤਰੀ, ਸਮਾਜ ਸੁਧਾਰਕ ਅਤੇ ਰਾਜਨੀਤੀਵਾਨ ਕਰਾਰ ਦਿੰਦਿਆਂ ਕਿਹਾ ਕਿ ਉਨਾਂ੍ਹ ਦੀ ਦੂਰ ਅੰਦੇਸ਼ੀ ਅਤੇ ਮਾਨਵਤਾਵਾਦੀ ਸੋਚ ਕਰਕੇ ਹੀ ਸਮੁੱਚੀ ਲੋਕਾਈ ਵੱਲੋਂ ਅਥਾਹ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਭਾਰਤੀ ਸੰਵਿਧਾਨ ਨਿਰਮਾਤਾ ਡਾ.ਬੀਆਰ ਅੰਬੇਡਕਰ ਜੀ ਦੇ ਮਹਾ ਪ੍ਰਰੀ-ਨਿਰਵਾਣ ਦਿਵਸ ਮੌਕੇ ਐੱਸਡੀਐੱਮ ਦਫ਼ਤਰ ਨਵਾਂਸ਼ਹਿਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਸਮੇਤ ਡਾ. ਬੀ. ਆਰ. ਅੰਬੇਦਕਰ ਜੀ ਦੀ ਪ੍ਰਤਿਮਾ 'ਤੇ ਸ਼ਰਧਾਂਜ਼ਲੀ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਇਸ ਮਹਾਨ ਰਾਸ਼ਟਰੀ ਨਾਇਕ ਦਾ ਜੀਵਨ ਅਤੇ ਫਲਸਫ਼ਾ ਦੇਸ਼ ਦੇ ਲੋਕਾਂ ਨੂੰ ਸਮਾਜ ਅਤੇ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪੇ੍ਰਰਦਾ ਰਹੇਗਾ। ਉਨਾਂ੍ਹ ਕਿਹਾ ਕਿ ਡਾ.ਅੰਬੇਡਕਰ ਕਿਸੇ ਇਕ ਫਿਰਕੇ ਦੇ ਆਗੂ ਨਹੀਂ ਸਨ, ਸਗੋਂ ਉਹ ਸਮੁੱਚੀ ਮਾਨਵਤਾ ਦੇ ਨੁਮਾਇੰਦੇ ਸਨ। ਬਾਬਾ ਸਾਹਿਬ ਇਕ ਦੂਰ ਅੰਦੇਸ਼ ਨੇਤਾ ਸਨ, ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਅਤੇ ਇਸ ਤੋਂ ਵੀ ਉਪਰ ਉਨਾਂ੍ਹ ਵਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਅੰਬੇਡਕਰ ਵਿਸ਼ਵ ਭਰ 'ਚ ਬਹੁਤ ਹੀ ਵਿਲੱਖਣ ਸਖਸ਼ੀਅਤ ਸਨ ਅਤੇ ਸਾਨੂੰ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਉਨਾਂ੍ਹ ਵੱਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਉਪਰੰਤ ਵਿਧਾਇਕ ਅੰਗਦ ਸਿੰਘ ਨੇ ਸਥਾਨਕ ਅੰਬੇਡਕਰ ਚੌਕ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ 'ਤੇ ਨਤਮਸਤਕ ਹੋਣ ਬਾਅਦ ਆਖਿਆ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਇਹ ਮਹਾਨ ਮਸੀਹਾ, ਵਿਸ਼ਵ ਦੀਆਂ ਪੜ੍ਹੀਆਂ ਲਿਖੀਆਂ ਅਹਿਮ ਸਖਸ਼ੀਅਤਾਂ ਵਿਚੋਂ ਇੱਕ ਸਨ ਅਤੇ ਉਨਾਂ੍ਹ ਦੀ ਨਿੱਜੀ ਲਾਇਬੇ੍ਰਰੀ 'ਚ 50000 ਤੋਂ ਵੱਧ ਕਿਤਾਬਾਂ ਮੌਜੂਦ ਸਨ। ਉਨਾਂ੍ਹ ਕਿਹਾ ਕਿ ਇਕ ਸਧਾਰਨ ਜਿਹੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਡਾ. ਅੰਬੇਦਕਰ ਦੀ ਦੇਸ਼ ਦੇ ਸੰਵਿਧਾਨ ਦੀ ਰਚਨਾ ਅਤੇ ਅਨੇਕਤਾ ਨੂੰ ਏਕਤਾ 'ਚ ਪੋ੍ਣ ਦੀ ਮਹਾਨ ਦੇਣ ਨੇ ਉਨਾਂ੍ਹ ਨੂੰ ਵਿਸ਼ਵ ਦੀਆਂ ਚੋਣਵੀਂਆਂ ਮਾਣਮੱਤੀਆਂ ਸਖਸ਼ੀਅਤਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ।