ਬੱਗਾ ਸੇਲਕੀਆਣਾ, ਉੜਾਪੜ : ਦਸਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ, ਨਿੱਕੀਆਂ ਜਿੰਦਾਂ ਵੱਡੇ ਸਾਕੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਸਬਾ ਉੜਾਪੜ ਦੇ ਦਸ਼ਮੇਸ਼ ਸਪੋਰਟਸ ਅਕੈਡਮੀ ਐਂਡ ਵੈੱਲਫੇਅਰ ਯੂਥ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਜ਼ਿਲ੍ਹਾ ਯੂਥ ਅਫਸਰ ਵੰਦਨਾ ਲਾਓ ਦੀ ਅਗਵਾਈ 'ਚ ਫੁੱਟਵਾਲ, ਬਾਲੀਵਾਲ, ਬੈਚ ਪ੍ਰਰੈਸ ਬਲਾਕ ਪੱਧਰੀ ਟੂਰਨਾਮੈਂਟ ਕਰਵਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਫੁੱਟਬਾਲ ਦਾ ਮੈਚ ਉੜਾਪੜ ਤੇ ਬਖਲੌਰ ਵਿਚਕਾਰ ਹੋਇਆ, ਜਿਸ 'ਚ ਉੜਾਪੜ ਜੇਤੂ ਰਿਹਾ। ਵਾਲੀਬਾਲ ਦਾ ਮੈਚ ਚੱਕਦਾਨਾ ਤੇ ਉੜਾਪੜ ਵਿਚਕਾਰ ਹੋਇਆ, ਜਿਸ 'ਚ ਚੱਕਦਾਨਾ ਜੇਤੂ ਰਿਹਾ। ਇਨਾਂ੍ਹ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖੇਡਾਂ ਨੌਜਵਾਨਾਂ ਨੂੰ ਚੰਗੀ ਸੇਧ ਪ੍ਰਦਾਨ ਕਰਦੀਆਂ ਹਨ ਅਤੇ ਸਿਹਤ ਹਮੇਸ਼ਾ ਤੰਦਰੁਸਤ ਰਹਿੰਦੀ ਹੈ। ਨੌਜਵਾਨਾਂ ਨੂੰ ਚਾਹੀਦਾ ਕਿ ਖੇਡਾਂ ਵੱਲ ਕੇਂਦਰਿਤ ਹੋਕੇ ਆਪਣੇ ਸਰੀਰ ਨੂੰ ਫਿੱਟ ਰੱਖਣ। ਇਸ ਮੌਕੇ ਬਲਾਕ ਵਲੰਟੀਅਰ ਜਤਿੰਦਰ ਪੰਦਰਾਵਲ, ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਬਣਵੈਤ, ਜਗਿੰਦਰ ਸਿੰਘ, ਦਾਰਾ ਸਿੰਘ ਚੱਕਦਾਨਾ, ਜੋਤੀ ਕਲੇਰ, ਗਗਨਦੀਪ ਚੱਕਦਾਨਾ, ਭਪਿੰਦਰ ਸਿੰਘ ਨੰਬਰਦਾਰ, ਰਾਜਵੀਰ ਸਿੰਘ, ਜਸ਼ਨਪ੍ਰਰੀਤ ਸਿੰਘ, ਸਿਮਰਨ ਸਿੰਘ, ਹਰਵੇਲ ਸਿੰਘ, ਬਲਜੀਤ ਸਿੰਘ, ਪ੍ਰਰੀਤ ਸੁਦਾਗਰ, ਨਰਾਤਾ ਕੈਰੋਂ, ਜੱਸਾ, ਸੁੱਖਾ ਕੋਚ, ਦਮਨ ਬਣਵੈਤ ਤੋਂ ਇਲਾਵਾ ਕਲੱਬਾਂ ਦੇ ਅਹੁਦਾੇਦਾਰ ਅਤੇ ਖੇਡ ਪੇ੍ਮੀ ਵੀ ਹਾਜ਼ਰ ਸਨ।