ਆਰਡੀ ਰਾਮਾ, ਬਹਿਰਾਮ
ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਅੱਜ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦ ਹਰ ਮਨੁੱਖ ਘੱਟੋ-ਘੱਟ ਇਕ ਰੁੱਖ ਲਗਾਵੇ ਅਤੇ ਉਸ ਦੀ ਸੰਭਾਲ ਕਰੇ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪਿੰਡ ਮੇਹਲੀ ਵਿਖੇ ਐੱਸਓਆਈ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਸਰਾ ਅਤੇ ਮੇਹਲੀ ਵਾਸੀਆਂ ਵੱਲੋਂ ਬੂਟਿਆਂ ਦੇ ਲਗਾਏ ਲੰਗਰ ਦੀ ਸੇਵਾ ਦੌਰਾਨ ਸਾਂਝੇ ਕੀਤੇ। ਉਨਾਂ੍ਹ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਬਣਨਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਸੋਹਨ ਲਾਲ ਢੰਡਾ, ਜਸਪਾਲ ਕਲੇਰ ਪੰਚ, ਰਵਿੰਦਰ ਸਿੰਘ ਨੰਬਰਦਾਰ, ਮੋਹਨ ਲਾਲ ਸਾਬਕਾ ਸਰਪੰਚ, ਲਖਵੀਰ ਪੰਚ, ਹਰਭਜਨ ਸਿੰਘ, ਚਰਨਜੀਤ ਸਿੰਘ, ਰਵਿੰਦਰ ਸਿੰਘ ਸ਼ੌਕੀ, ਲਖਵੀਰ, ਮਨਪ੍ਰਰੀਤ ਸਿੰਘ, ਅਮਰੀਕ ਸਿੰਘ ਬਲਵਾਨ, ਅਮਰਪ੍ਰਰੀਤ ਸਿੰਘ, ਗੋਰਵ ਸ਼ਰਮਾ, ਯੁਵਰਾਜ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਸੁਨੀਲ ਜੰਡਿਆਲੀ, ਹਰਜਿੰਦਰ ਜੰਡਿਆਲੀ, ਗੁਰਪ੍ਰਰੀਤ ਭੱਟੀ ਮੰਢਾਲੀ, ਸੰਦੀਪ ਮੰਢਾਲੀ, ਬਲਕਾਰ ਚੱਕ-ਮੰਡੇਰ, ਡਾ. ਰੇਸ਼ਮ ਮੱਲ੍ਹਾ ਆਦਿ ਵੀ ਹਾਜ਼ਰ ਸਨ।