ਅਮਰੀਕ ਕਟਾਰੀਆ, ਮੁਕੰਦਪੁਰ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸਐਮਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ, ਪਿੰਡਾਂ ਤੇ ਸਕੂਲਾਂ 'ਚ ਵਿਸ਼ਵ ਏਡਜ਼ ਦਿਵਸ ਮਨਾਇਆ। ਇਸ ਦੌਰਾਨ ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਵਧ ਰਹੀ ਏਡਜ਼ ਮਰੀਜ਼ਾਂ ਦੀ ਗਿਣਤੀ ਕਾਰਨ ਭਾਰਤ ਹੁਣ ਵਿਸ਼ਵ 'ਚ ਤੀਸਰੇ ਸਥਾਨ 'ਤੇ ਆ ਗਿਆ ਹੈ। ਏਡਜ਼ ਬਿਮਾਰੀ ਐੱਚਆਈਵੀ ਨਾਮਕ ਵਾਈਰਸ ਤੋਂ ਹੁੰਦੀ ਹੈ। ਐਕਵਾਇਰਡ ਇਮਯੂਨੋਡੈਫੀਸ਼ੈਂਸੀ ਸਿੰਡਰੋਮ (ਏਡਜ਼) ਇੱਕ ਐਸੀ ਬਿਮਾਰੀ ਹੈ ਜੋ ਮਨੁੱਖੀ ਇਮਯੂਨੋਡੈਫੀਸ਼ੈਂਸੀ ਵਾਇਰਸ (ਐੱਚਆਈਵੀ) ਕਾਰਨ ਹੁੰਦੀ ਹੈ। ਬਿਮਾਰੀ ਤੋਂ ਪੀੜਤ ਵਿਅਕਤੀ ਦਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਕਈ ਕਾਰਨ ਹਨ ਜਿਨ੍ਹਾਂ ਰਾਹੀਂ ਵਿਅਕਤੀ ਏਡਜ਼ ਤੋਂ ਪ੍ਰਭਾਵਿਤ ਹੋ ਸਕਦਾ ਹੈ। ਇਹ ਦੇ ਫੈਲਣ ਦੇ ਮੁੱਖ ਕਾਰਨ ਸੂਈਆਂ ਤੇ ਸਰਿੰਜ਼ਾਂ ਦੀ ਸਾਂਝੀ ਵਰਤੋਂ ਕਰਨਾ, ਐੱਚਆਈਵੀ ਪ੍ਰਭਾਵਿਤ ਖ਼ੂਨ ਜਾਂ ਖ਼ੂਨ ਵਾਲੇ ਪਦਾਰਥ ਸਰੀਰ 'ਚ ਚੜ੍ਹਾਉਣ ਨਾਲ ਹੁੰਦਾ ਹੈ। ਇਸ ਦੇ ਨਾਲ ਹੀ ਅਸੁਰਖਿਅਤ ਯੌਨ ਸਬੰਧ ਬਣਾਉਣ ਨਾਲ ਅਤੇ ਐੱਚਆਈਵੀ ਗ੍ਸਤ ਮਾਂ ਤੋਂ ਉਸਦੇ ਬੱਚੇ ਨੂੰ ਜੜੇਪੇ ਤੋਂ ਪਹਿਲਾਂ, ਉਸ ਦੇ ਦੌਰਾਨ ਜਾਂ ਇਕ ਦਮ ਮਗਰੋਂ ਵੀ ਹੋ ਸਕਦਾ ਹੈ। ਸਾਨੂੰ ਆਪਣੀ ਜ਼ਿੰਦਗੀ ਵਿਚ ਕੁਝ ਸਾਵਧਾਨੀਆਂ ਰੱਖੀਏ ਜਿਹਦੇ ਕਰਕੇ ਅਸੀਂ ਇਸ ਏਡਜ਼ ਵਰਗੀ ਖਤਰਨਾਕ ਬਿਮਾਰੀ ਤੋਂ ਬੱਚ ਸਕੀਏ। ਪੰਜਾਬ ਸਰਕਾਰ ਵੱਲੋਂ ਏਡਜ਼ ਦੀ ਵਧੇਰੇ ਜਾਣਕਾਰੀ ਲਈ 104 ਟੋਲ ਫ੍ਰੀ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਕੁਲਵਰਨਦੀਪ ਸਿੰਘ, ਬੀਈਈ ਹਰਪ੍ਰਰੀਤ ਸਿੰਘ, ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ, ਹੈਲਥ ਵਰਕਰ ਸਰਬਜੀਤ ਤੇ ਵਿਨੋਦ, ਸੀਐੱਚਓ ਸਤਵੀਰ, ਏਐੱਨਐੱਮ ਅਮਰਜੀਤ ਕੌਰ ਅਤੇ ਆਸ਼ਾ ਵਰਕਰ ਮੌਜੂਦ ਸਨ।