ਪ੍ਰਦੀਪ ਭਨੋਟ, ਨਵਾਂਸ਼ਹਿਰ : ਸੂਬੇ 'ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਹਦਾਇਤਾਂ 'ਤੇ ਫੁੱਲ ਚੜ੍ਹਾਉਂਦਿਆਂ ਸਿਹਤ ਵਿਭਾਗ ਨਸ਼ਾ ਛੁਡਾਓਂ ਪੋ੍ਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹੇ 'ਚ ਆਊਟ ਪੇਸ਼ੈਂਟ ਓਟ ਸੈਂਟਰਾਂ ਦੀ ਗਿਣਤੀ ਦੁੱਗਣੀ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਸਿਹਤ ਵਿਭਾਗ ਜ਼ਿਲ੍ਹੇ ਅੰਦਰ ਨਸ਼ਾ ਰੋਗੀਆਂ ਨੂੰ ਘਰ ਦੇ ਨੇੜੇ ਇਲਾਜ ਦੀ ਵੱਡੀ ਸਹੂਲਤ ਦੇਣ ਲਈ 8 ਹੋਰ ਓਟ ਸੈਂਟਰ ਖੋਲ੍ਹਣ ਜਾ ਰਿਹਾ ਹੈ। ਜ਼ਿਲ੍ਹੇ ਅੰਦਰ ਮੌਜੂਦਾ ਸਮੇਂ 7 ਓਟ ਸੈਂਟਰ, ਇਕ ਸਰਕਾਰੀ ਨਸ਼ਾ ਛੁਡਾਓਂ ਕੇਂਦਰ, ਇਕ ਰੈੱਡ ਕਰਾਸ ਨਸ਼ਾ ਛੁਡਾਓਂ ਕੇਂਦਰ ਅਤੇ ਚਾਰ ਪ੍ਰਰਾਈਵੇਟ ਨਸ਼ਾ ਛੁਡਾਊ ਕੇਂਦਰ ਪਹਿਲਾਂ ਹੀ ਚੱਲ ਰਹੇ ਹਨ। ਜਿਸ ਦਾ ਮੁੱਖ ਉਦੇਸ਼ ਨਸ਼ਾ ਰੋਗੀਆਂ ਦੀ ਮੁਫ਼ਤ ਇਲਾਜ ਤਕ ਆਸਾਨ ਪਹੁੰਚ ਬਣਾਉਣਾ ਹੈ। ਉਨਾਂ੍ਹ
ਨੇ ਜ਼ਿਲ੍ਹੇ ਦੇ ਸਮੂਹ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕਰਕੇ ਨਵੇਂ ਓਟ ਸੈਂਟਰ ਖੋਲ੍ਹਣ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਸੈਂਟਰਾਂ 'ਤੇ ਸਟਾਫ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨਾਂ੍ਹ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ 5-10 ਕਿਲੋਮੀਟਰ ਦੇ ਘੇਰੇ ਅੰਦਰ ਇਕ-ਇਕ ਓਟ ਸੈਂਟਰ ਸਥਾਪਿਤ ਕੀਤਾ ਜਾਣਾ ਹੈ। ਇਸ ਲਈ ਜ਼ਿਲ੍ਹੇ 'ਚ ਘੱਟੋ-ਘੱਟ 8 ਹੋਰ ਸੈਂਟਰ ਖੋਲ੍ਹਣ ਦੀ ਲੋੜ ਪਵੇਗੀ। ਉਨਾਂ੍ਹ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।, ਜਿਸ ਦੇ ਮੱਦੇਨਜ਼ਰ ਮੌਜੂਦਾ ਓਟ ਸੈਂਟਰਾਂ ਵਿਚ ਨਸ਼ਾ ਰੋਗੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸ ਲਈ ਇਹ ਓਟ ਸੈਂਟਰ ਨਸ਼ੇ ਵਿਚ ਗ੍ਸਤ ਨੌਜਵਾਨਾਂ ਨੂੰ ਉਨਾਂ੍ਹ ਦੀ ਰਿਹਾਇਸ਼ ਤੋਂ 5-10 ਕਿਲੋਮੀਟਰ ਦੇ ਦਾਇਰੇ ਵਿਚ ਇਲਾਜ ਲਈ ਸੁਖਾਲੀ ਪਹੁੰਚ ਪ੍ਰਰਾਪਤ ਕਰਨ ਲਈ ਵਰਦਾਨ ਸਾਬਿਤ ਹੋਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ, ਡਾ. ਗੀਤਾਂਜਲੀ ਸਿੰਘ, ਡਾ. ਪ੍ਰਤਿਭਾ ਵਰਮਾ, ਡਾ. ਹਰਬੰਸ ਸਿੰਘ, ਡਾ. ਰਵਿੰਦਰ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਮਨਦੀਪ ਕਮਲ, ਪੀਏ ਅਜੇ ਕੁਮਾਰ, ਬੀਈਈ ਵਿਕਾਸ ਵਿਰਦੀ ਸਮੇਤ ਵਿਭਾਗ ਦੇ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਜਿਨਾਂ੍ਹ ਸਿਹਤ ਕੇਂਦਰਾਂ ਵਿਚ 8 ਨਵੇਂ ਓਟ ਸੈਂਟਰ ਖੋਲ੍ਹਣ ਦੀ ਚੋਣ ਕੀਤੀ ਗਈ ਹੈ। ਉਨਾਂ੍ਹ ਵਿਚ ਸਿਹਤ ਬਲਾਕ ਮੁਕੰਦਪੁਰ ਅਧੀਨ ਅੌੜ, ਮੁਜ਼ੱਫਰਪੁਰ ਅਧੀਨ ਜਾਡਲਾ, ਸੁੱਜੋਂ ਅਧੀਨ ਕਟਾਰੀਆ ਤੇ ਬਹਿਰਾਮ, ਨਵਾਂਸ਼ਹਿਰ ਅਧੀਨ ਅਰਬਨ ਪ੍ਰਰਾਇਮਰੀ ਹੈਲਥ ਸੈਂਟਰ, ਪੀਐੱਚਸੀ ਮੁਜ਼ੱਫਰਪੁਰ, ਪੀਐੱਚਸੀ ਸੁੱਜੋਂ ਅਤੇ ਬਲਾਚੌਰ ਅਧੀਨ ਟਕਾਰਲਾ ਸ਼ਾਮਲ ਹਨ।