ਦਵਿੰਦਰ ਬਾਘਲਾ, ਦੋਦਾ : ਗਿੱਦੜਬਾਹਾ ਨਿਵਾਸੀ ਸੁਰਿੰਦਰ ਬਾਘਲਾ ਦਾ ਬੀਤੇ ਕੱਲ੍ਹ ਅਚਾਨਕ ਹੀ 85 ਹਜ਼ਾਰ ਰੁਪਏ ਦਾ ਕੀਮਤੀ ਮੋਬਾਈਲ ਡਿੱਗ ਗਿਆ। ਇਹ ਮੋਬਾਈਲ ਸੇਵਾਦਾਰ ਮਾਥੂ ਰਾਮ ਵਾਸੀ ਪਿੰਡ ਸੁਖਨਾ ਨੂੰ ਮਿਲਿਆ ਜੋ ਕਿ ਗਿੱਦੜਬਾਹਾ ਵਿਖੇ ਡੇਅਰੀ 'ਤੇ ਕੰਮ ਕਰਦੇ ਹਨ। ਸੇਵਾਦਾਰ ਮਾਥੂ ਰਾਮ ਵੱਲੋਂ ਕੀਮਤੀ ਮੋਬਾਈਲ ਸੁਰਿੰਦਰ ਬਾਘਲਾ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ। ਸੁਰਿੰਦਰ ਬਾਘਲਾ ਨੇ ਦੱਸਿਆ ਕਿ ਉਨਾਂ੍ਹ ਦਾ ਕਾਰੋਬਾਰ ਦੋਦਾ ਵਿਖੇ ਹੈ। ਉਹ ਬੀਤੇ ਕੱਲ੍ਹ ਕਾਰ ਰਾਹੀਂ ਦੋਦਾ ਆਪਣੀ ਦੁਕਾਨ 'ਤੇ ਗਏ ਸੀ ਤੇ ਜਦ ਸ਼ਾਮ ਨੂੰ ਵਾਪਸ ਆਏ ਤਾਂ ਗਿੱਦੜਬਾਹਾ ਵਿਖੇ ਜਦ ਉਹ ਆਪਣੇ ਘਰ ਦੇ ਗੇਟ ਕੋਲ ਕਾਰ ਲਾ ਕੇ ਥੱਲੇ ਉਤਰੇ ਤਾਂ ਅਚਾਨਕ ਉਨਾਂ੍ਹ ਦਾ ਮੋਬਾਈਲ ਡਿੱਗ ਗਿਆ। ਮੋਬਾਈਲ ਡਿੱਗਣ ਬਾਰੇ ਉਨਾਂ੍ਹ ਨੂੰ ਕੋਈ ਪਤਾ ਨਹੀਂ ਲਈ ਲੱਗਾ ਤੇ ਜਦ ਦੇਰ ਰਾਤ ਤਕ ਪਤਾ ਲੱਗਾ ਤਾਂ ਮੋਬਾਈਲ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਗਿੱਦੜਬਾਹਾ ਵਿਖੇ ਇਕ ਡੇਅਰੀ 'ਤੇ ਕੰਮ ਕਰਦੇ ਸੇਵਾਦਾਰ ਮਾਥੂ ਰਾਮ ਨਿਵਾਸੀ ਪਿੰਡ ਸੁਖਨਾ ਨੂੰ ਮਿਲ ਗਿਆ। ਜਿਸਨੇ ਡੇਅਰੀ ਮਾਲਕ ਨੂੰ ਦੱਸਿਆ ਤਾਂ ਉਸਨੇ ਸੁਰਿੰਦਰ ਬਾਘਲਾ ਨਾਲ ਫੋਨ 'ਤੇ ਸੰਪਰਕ ਕੀਤਾ ਤੇ ਇਹ ਮੋਬਾਈਲ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ 'ਚ ਸੇਵਾਦਾਰ ਮਾਥੂ ਰਾਮ ਨੇ ਸੁਰਿੰਦਰ ਬਾਘਲਾ ਨੂੰ ਵਾਪਸ ਕਰ ਦਿੱਤਾ। ਸੁਰਿੰਦਰ ਬਾਘਲਾ ਤੇ ਉਸਦੇ ਭਰਾ ਦਵਿੰਦਰ ਬਾਘਲਾ ਨੇ ਮਾਥੂ ਰਾਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਬਹੁਤ ਘੱਟ ਲੋਕ ਇਮਾਨਦਾਰ ਹਨ ਪਰ ਅੱਜ ਮਾਥੂ ਰਾਮ ਨੇ ਇਮਾਨਦਾਰੀ ਦਿਖਾ ਦੇ ਸਾਡਾ ਦਿਲ ਜਿੱਤ ਲਿਆ ਹੈ। ਇਸ ਮੌਕੇ ਪਿ੍ਰਤਪਾਲ ਸਿੰਘ ਸੁਖ਼ਨਾ ਤੇ ਹੋਰ ਵੀ ਮੋਹਤਬਾਰ ਵਿਅਕਤੀ ਹਾਜ਼ਰ ਸਨ।