ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ
ਰਾਮਾ ਨੰਦ ਬਾਂਸਲ ਦੇ ਪਿਤਾ ਸੇਠ ਸ਼ਿਵ ਚੰਦ ਬਾਂਸਲ (ਸ਼ਿਵ ਚੰਦ ਪੈਟਰੋਲ ਪੰਪ) ਵਾਲਿਆਂ ਦੀ ਬਰਸੀ ਮੌਕੇ ਬਾਂਸਲ ਪਰਿਵਾਰ ਦੇ ਸਹਿਯੋਗ ਨਾਲ ਕਲੀਨ ਐਂਡ ਗਰੀਨ ਸੇਵਾ ਸੋਸਾਇਟੀ, ਸ੍ਰੀ ਅਗਰਵਾਲ ਸਮਾਜ ਸਭਾ ਰਜ਼ਿ. ਦੇ ਪ੍ਰਧਾਨ ਤਰਸੇਮ ਗੋਇਲ ਤੇ ਸੁਸਾਇਟੀ ਮੈਂਬਰ ਰਾਜਨ ਬਾਂਸਲ ਵੱਲੋਂ ਵਾਤਾਵਰਨ ਦੀ ਸ਼ੁਧਤਾ ਨੂੰ ਧਿਆਨ 'ਚ ਰੱਖਦੇ ਹੋਏ ਬਾਘਲਾ ਮਾਰਕੀਟ 'ਚ ਸਥਿਤ ਰਾਮਾ ਕ੍ਰਿਸ਼ਨਾ ਮਿਡਲ ਸਕੂਲ 'ਚ ਬੱਚਿਆਂ ਨੂੰ ਗਮਲੇ ਸਮੇਤ ਫੁੱਲਦਾਰ ਬੂਟੇ ਵੰਡੇ ਤੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਪਿੰ੍ਸੀਪਲ ਸੁਨੀਤਾ ਰਾਣੀ, ਅਧਿਆਪਕਾ ਮੋਨਿਕਾ ਤੇ ਪੂਜਾ ਰਾਣੀ ਨੇ ਸੁਸਾਇਟੀ ਮੈਂਬਰਾਂ ਤੇ ਬਾਂਸਲ ਪਰਿਵਾਰ ਨੂੰ ਜੀ ਆਇਆਂ ਆਖਿਆ ਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਗੋਇਲ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡੇ ਗੁਰੂਆਂ ਪੀਰਾਂ ਨੇ ਮਾਤਾ ਪਿਤਾ ਦਾ ਰੁਤਬਾ ਰੱਬ ਦੇ ਬਰਾਬਰ ਦਿੱਤਾ ਹੈ, ਕਿਉਂਕਿ ਅਸੀਂ ਆਪਣੇ ਮਾਤਾ ਪਿਤਾ ਦੇ ਦੱਸੇ ਰਸਤੇ 'ਤੇ ਚੱਲ ਕੇ ਹੀ ਕਾਮਯਾਬੀਆਂ ਛੂੰਹਦੇ ਹਾਂ, ਸਾਡੇ ਮਨਾਂ੍ਹ 'ਚ ਮਾਤਾ ਪਿਤਾ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ। ਇਸ ਮੌਕੇ ਰਾਮਾ ਨੰਦ ਬਾਂਸਲ ਨੇ ਆਪਣੇ ਪਿਤਾਂ ਦੀਆਂ ਕੁਝ ਖਾਸ ਯਾਦਾਂ ਨੂੰ ਬੱਚਿਆਂ ਤੇ ਸਕੂਲ ਸਟਾਫ਼ ਨਾਲ ਸਾਂਝਾ ਕੀਤਾ ਤੇ ਦੱਸਿਆ ਕਿ ਅੱਜ ਉਹ ਆਪਣੇ ਪਿਤਾ ਵੱਲੋਂ ਲਗਾਏ ਗਏ ਬੂਟਿਆਂ ਦੀ ਛਾਂ ਤੇ ਫਲਾਂ ਦਾ ਆਨੰਦ ਮਾਣ ਰਹੇ ਹਨ।