ਪੱਤਰ ਪੇ੍ਰਰਕ, ਮਲੋਟ : ਐੱਨਸੀਸੀ ਅਕੈਡਮੀ ਮਲੋਟ ਵਿਖੇ ਕੰਬਾਇਨ ਐਨਊਲ ਟਰੇਨਿੰਗ ਕੈਂਪ 23 ਜਨਵਰੀ ਤੋਂ 30 ਜਨਵਰੀ 2023 ਤਕ ਚਲਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟਰ ਦੇ ਅਧੀਨ ਆਉਂਦੇ ਅਲੱਗ-ਅਲੱਗ ਸਕੂਲਾਂ-ਕਾਲਜਾਂ ਦੇ 229 ਕੈਡੇਟਾਂ ਨੇ ਭਾਗ ਲਿਆ ਸੀ। ਇਹ ਜਾਣਕਾਰੀ ਦਿੰਦੇ ਹੋਏ ਕਰਨਲ ਰਨਬੀਰ ਸਿੰਘ (ਸੇਨਾ ਮੇਡਲ) ਕਮਾਂਡਿੰਗ ਅਫਸਰ 6 ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਮਲੋਟ ਨੇ ਦੱਸਿਆ ਕਿ ਕੈਂਪ ਦੌਰਾਨ ਕੈਡੇਟਾਂ ਨੂੰ ਯੋਗਾ, ਡਰਿੱਲ, ਫਾਇਰਿੰਗ ਅਤੇ ਹਥਿਆਰ ਚਲਾਉਣ ਦੇ ਗੁਣ ਸਿਖਾਉਣ ਤੋਂ ਇਲਾਵਾ ਕੈਡੇਟਾਂ ਨੂੰ ਬੇਸਿਕ ਮਿਲਟਰੀ ਟਰੇਨਿੰਗ ਲੀਡਰਸ਼ਿਪ ਬਾਰੇ ਦੱਸਿਆ ਗਿਆ ਤੇ ਮਿਲਟਰੀ ਵਿਚ ਵੱਖ-ਵੱਖ ਅਹੁਦਿਆਂ 'ਤੇ ਕਿਸ ਤਰਾਂ੍ਹ ਭਰਤੀ ਹੋ ਸਕਦੇ ਹਨ ਦੇ ਬਾਰੇ ਦੱਸਿਆ ਗਿਆ। ਇਸਤੋਂ ਇਲਾਵਾ ਟਰੈਫਿਕ ਪੁਲਿਸ ਵੱਲੋਂ ਲਏ ਗਏ ਲੈਕਚਰ ਵਿਚ ਕੈਡੇਟਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਕੈਂਪ ਦੇ ਆਖਿਰੀ ਦਿਨ ਕਰਵਾਏ ਗਏ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ ਆਏ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇੇ ਕੈਡੇਟਾਂ ਨੂੰ ਮੈਡਲ ਦਿੱਤੇ। ਕੈਡੇਟਾਂ ਨੂੰ ਸੰਬੋਧਨ ਕਰਦਿਆਂ ਕਰਨਲ ਰਨਬੀਰ ਸਿੰਘ (ਸੇਨਾ ਮੇਡਲ) ਨੇ ਕੈਡੇਟਾਂ ਨੂੰ ਇਸੇ ਤਰਾਂ੍ਹ ਹੀ ਹਰ ਖੇਤਰ ਵਿਚ ਸਫਲਤਾ ਹਾਸਿਲ ਕਰਨ ਤੇ ਇਕ ਚੰਗਾ ਅਫਸਰ ਤੇ ਇੱਕ ਚੰਗਾ ਨਾਗਰਿਕ ਬਣ ਆਪਣੇ-ਆਪਣੇ ਖੇਤਰ ਦਾ ਨਾਂ ਰੋਸ਼ਨ ਕਰਨ ਲਈ ਪੇ੍ਰਿਆ। ਇਸ ਮੌਕੇ ਮੇਜਰ ਿਯਸੂ ਮੁਡਗਿਲ, ਸੂਬੇਦਾਰ ਮੇਜਰ ਰਮੇਸ਼ ਚੰਦ ਤੋਂ ਇਲਾਵਾ ਸਮੂਹ ਸਿਵਲ ਸਟਾਫ, ਪੀਆਈ ਸਟਾਫ ਮੌਜੂਦ ਸੀ।