ਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ 'ਚ ਸਵੱਛ ਅਭਿਆਨ ਮਿਸ਼ਨ ਤਹਿਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜੰਗੀ ਪੱਧਰ 'ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਨਾਂ੍ਹ ਕਿਹਾ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਸ਼ਹਿਰ ਦੀ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨਾਂ੍ਹ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖਰੇ-ਵੱਖਰੇ ਤੌਰ 'ਤੇ ਰੱਖਿਆ ਜਾਵੇ। ਉਨਾਂ੍ਹ ਕਿਹਾ ਕਿ ਸ਼ਹਿਰ ਦੀ ਸਫਾਈ ਲੋਕਾਂ ਤੇ ਸਰਕਾਰੀ ਸਟਾਫ ਦੇ ਆਪਸੀ ਸਹਿਯੋਗ ਨਾਲ ਹੀ ਹੋ ਸਕਦੀ ਹੈ। ਉਨਾਂ੍ਹ ਕਿਹਾ ਕਿ ਸ਼ਹਿਰ ਦੇ ਸਫਾਈ ਤੇ ਸੁੰਦਰਤਾ ਲਈ ਸ਼ਹਿਰ ਦੀਆਂ ਗਲੀਆਂ 'ਚ ਪਲਾਸਟਿਕ ਦੇ ਕੂੜੇਦਾਨ ਰੱਖੇ ਜਾਣਗੇ, ਜਿੱਥੇ ਦੁਕਾਨਦਾਰ ਤੇ ਨਗਰ ਨਿਵਾਸੀ ਆਪਣੇ ਘਰ ਦਾ ਕੂੜਾ ਕਰਕਟ ਇਨਾਂ੍ਹ ਕੂੜੇਦਾਨਾਂ 'ਚ ਪਾ ਸਕਣਗੇ। ਉਨਾਂ੍ਹ ਇਹ ਵੀ ਵਿਸ਼ਵਾਸ ਦੁਆਇਆ ਕਿ ਸ਼ਹਿਰ ਦੀਆਂ ਖਾਲੀ ਪਈਆਂ ਥਾਵਾਂ ਤੇ ਜ਼ਲਿ੍ਹਾ ਪ੍ਰਸ਼ਾਸਨ ਵੱਲੋਂ ਪੌਦੇ ਲਗਾਏ ਜਾਣਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਕਸੀਜਨ ਨਾਲ ਸਬੰਧਿਤ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਨਾਂ੍ਹ ਕਿਹਾ ਕਿ ਜਿਨਾਂ੍ਹ ਲੋਕਾਂ ਦੇ ਖਾਲੀ ਪਲਾਟ ਪਏ ਹਨ, ਉਨਾਂ੍ਹ ਪਲਾਟਾਂ ਦੇ ਮਾਲਕਾਂ ਨਾਲ ਤਾਲਮੇਲ ਕਰਕੇ ਉਥੇ ਸਫਾਈ ਕਰਵਾਉਣ, ਉਪਰੰਤ ਉਥੇ ਕੂੜਾ ਨਾ ਸੁੱਟਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਬੋਰਡ ਲਗਾਏ ਜਾਣਗੇ। ਉਨਾਂ੍ਹ ਕਿਹਾ ਕਿ ਜੇਕਰ ਕੋਈ ਗਲੀਆਂ ਜਾਂ ਸੜਕਾਂ 'ਤੇ ਨਜ਼ਾਇਜ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਜਾਂ ਸਫਾਈ ਅਭਿਆਨ 'ਚ ਕੋਈ ਮੁਸ਼ਕਲ ਖੜ੍ਹੀ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਥਾਂਦੇਵਾਲਾ ਰੋਡ, ਨਾਕਾ ਨੰਬਰ 1 ਸ੍ਰੀ ਦਰਬਾਰ ਸਾਹਿਬ ਤੇ ਬਾਗ ਵਾਲੀ ਗਲੀ 'ਚ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ) ਗੁਲਪ੍ਰਰੀਤ ਸਿੰਘ ਅੌਲਖ, ਐੱਸਡੀਐਮ ਸਵਰਨਜੀਤ ਕੌਰ, ਬਿਪਨ ਕੁਮਾਰ ਕਾਰਜ ਸਾਧਕ ਅਫਸਰ, ਡਾ. ਨਰੇਸ਼ ਪਰੂਥੀ, ਤਰਸੇਮ ਗੋਇਲ ਪ੍ਰਧਾਨ ਕਲੀਨ ਐਡ ਗਰੀਨ ਸੇਵਾ ਸੋਸਾਇਟੀ, ਦੀਪਕ ਗਰਗ ਸਵੱਛ ਅਭਿਆਨ ਸੋਸਾਇਟੀ, ਪੋ੍. ਜਸਪਾਲ ਸਿੰਘ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਸ਼ਹਿਰ ਦੀ ਸਫਾਈ ਅਭਿਆਨ ਨਾਲ ਜੁੜੇ ਪਤਵੰਤੇ ਵਿਅਕਤੀ ਮੌਜੂਦ ਸਨ।