ਪੱਤਰ ਪੇ੍ਰਰਕ, ਮਲੋਟ : ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਦੱਸਿਆ ਕਿ ਮਾਸਟਰ ਕੇਡਰ 4161 ਪੋਸਟਾਂ 'ਚ ਅਪਲਾਈ ਕਰਨ ਲਈ ਉਮਰ ਹੱਦ 37 ਹੈ, ਜਿਸ ਨੂੰ 42 ਕਰਵਾਉਣ ਲਈ ਵਾਰ-ਵਾਰ ਚੰਡੀਗੜ੍ਹ ਸੀਐਮ ਹਾਊਸ ਤੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਵਾਰ ਕਿਹਾ ਜਾਂਦਾ ਹੈ ਕਿ ਤੁਹਾਡੀਆ ਮੰਗਾਂ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਲਈ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਸੂਬਾ ਪ੍ਰਧਾਨ 30 ਅਪ੍ਰਰੈਲ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਮੂਹਰੇ ਮਰਨ ਵਰਤ 'ਤੇ ਬੈਠ ਗਿਆ ਸੀ ਜੋ ਕਿ ਤਿੰਨ ਦਿਨਾਂ ਲਗਾਤਾਰ ਚੱਲਣ ਤੇ ਸਿਹਤ ਖਰਾਬ ਹੋ ਜਾਣ ਕਾਰਨ ਪ੍ਰਸ਼ਾਸਨ ਤੇ ਮੰਤਰੀ ਵੱਲੋਂ ਭਰੋਸਾ ਦੇ ਕੇ ਕੈਬਨਿਟ ਮੰਤਰੀ ਦੇ ਪਿਤਾ ਜੀ ਵੱਲੋਂ ਵਰਤ ਖੁਲਵਾ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜਲਦ ਹੀ ਉੱਮਰ ਹੱਦ 'ਚ ਵਾਧਾ ਕਰਕੇ ਤੁਹਾਨੂੰ ਅਪਲਾਈ ਕਰਵਾਇਆ ਜਾਵੇਗਾ ਤੇ ਅਪਲਾਈ ਕਰਨ ਦੀ ਮਿਤੀ 'ਚ 15 ਮਈ ਤੱਕ ਵਾਧਾ ਕਰ ਦਿੱਤਾ ਗਿਆ ਸੀ। ਪਰ 15 ਮਈ ਤੱਕ ਸਰਕਾਰ ਨੇ ਨਾ ਤਾਂ ਉਮਰ ਹੱਦ 'ਚ ਵਾਧਾ ਕੀਤਾ ਬਲਕਿ ਪੋਸਟਾਂ ਲਈ ਅਪਲਾਈ ਕਰਨ ਦੀ ਮਿਤੀ 'ਚ ਵਾਧਾ ਕਰਨ ਦੀ ਬਜਾਏ ਪੋਰਟਲ ਹੀ ਬੰਦ ਕਰ ਦਿੱਤਾ ਹੈ। ਉਨਾਂ੍ਹ ਦੱਸਿਆ ਕਿ ਵਾਰ-ਵਾਰ ਮਹਿਕਮੇ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਹੈ ਕਿ 18 ਮਈ ਦੀ ਕੈਬਨਿਟ ਮੀਟਿੰਗ 'ਚ ਉਮਰ ਹੱਦ 'ਚ ਵਾਧੇ ਦਾ ਏਜੰਡਾ ਸ਼ਾਮਲ ਹੈ। ਇਸ ਲਈ ਜੇਕਰ 18 ਮਈ ਦੀ ਕੈਬਨਟ ਮੀਟਿੰਗ 'ਚ ਉੱਮਰ ਹੱਦ 'ਚ ਵਾਧਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਦਾ ਿਘਰਾਓ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ। ਉਨਾਂ੍ਹ ਮੰਗ ਕੀਤੀ ਕਿ ਸਰਕਾਰ ਜਲਦ ਮਾਸਟਰ ਕੇਡਰ 4161 ਪੋਸਟਾਂ 'ਚ ਸਿੱਖਿਆ ਵਿਭਾਗ ਰਾਹੀਂ ਉੱਮਰ ਹੱਦ 'ਚ 5 ਸਾਲ ਦਾ ਵਾਧਾ ਕਰਕੇ ਉਮਰ ਹੱਦ ਨੂੰ 37 ਤੋਂ 42 ਕਰਨ ਦਾ ਕੋਰੀਏਂਡਮ ਕੱਢ ਕੇ ਬੇਰੁਜ਼ਗਾਰ ਸਾਥੀਆਂ ਨੂੰ ਅਪਲਾਈ ਕਰਵਾਏ।