ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ :
ਪਿਛਲੇ ਦਿਨੀਂ ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਜਗੀਰ ਸੱਧਰ ਦੀ ਕਾਵਿ ਸੰਗ੍ਹਿ ਪੁਸਤਕ 'ਜ਼ਿੰਦਗੀ ਦੋ ਦਿਨ ਦੀ' ਰਿਲੀਜ਼ ਤੇ ਗੋਸ਼ਟੀ ਸਮਾਗਮ 'ਚ ਵਿਰਸੇ ਦੇ ਲੇਖਕ ਜਸਵੀਰ ਸ਼ਰਮ ਦੱਦਾਹੂਰ ਨੇ ਜਿੱਥੇ ਆਪਣੀ ਰਚਨਾ ਨਾਲ ਹਾਜ਼ਰੀ ਲਗਵਾਈ ਉੱਥੇ ਇਸ ਸਮੇਂ ਆਪਣੇ ਵਿਰਸੇ ਦੇ ਖਜ਼ਾਨੇ 'ਚੋਂ ਸਾਹਿਤ ਸਭਾ ਲਈ ਆਪਣੀਆਂ ਪੁਸਤਕਾਂ ਵੀ ਭੇਟ ਕੀਤੀਆਂ। ਇਸ ਮੌਕੇ ਪੋ੍ਫੈਸਰ ਪਰਮਿੰਦਰ ਸਿੰਘ ਪੀਸੀਐਸ ਪਿੰ੍ਸੀਪਲ ਬਰਜਿੰਦਰਾ ਕਾਲਜ ਫਰੀਦਕੋਟ, ਪੋ੍ਫੈਸਰ ਬ੍ਹਮ ਜਗਦੀਸ਼ ਸਿੰਘ ਪ੍ਰਸਿੱਧ ਆਲੋਚਕ, ਪੋ੍ਫੈਸਰ ਸਾਧੂ ਸਿੰਘ ਸਾਬਕਾ ਐਮਪੀ ਫਰੀਦਕੋਟ, ਸੰਗੀਤ ਪੋ੍ਫੈਸਰ ਰਾਜੇਸ਼ ਮੋਹਨ, ਪ੍ਰਧਾਨ ਜੀਤ ਕੰਮੇਆਣਾ, ਜਗੀਰ ਸੱਧਰ, ਮਨਜਿੰਦਰ ਗੋਹਲੀ, ਧਰਮ ਕੰਮੇਆਣਾ, ਬਰਜਿੰਦਰ ਭਾਰਤੀ ਤੇ ਹੋਰ ਬਹੁਤ ਸਾਰੇ ਕਵੀ ਹਾਜ਼ਰ ਸਨ। ਸਭਾ ਵੱਲੋਂ ਯਾਦਗਾਰੀ ਸਰਟੀਫਿਕੇਟ ਵੀ ਦਿੱਤਾ ਗਿਆ। ਸਟੇਜ ਦੀ ਕਾਰਵਾਈ ਹੈਰੀ ਭੋਲੂਵਾਲਾ ਨੇ ਬਾਖੂਬੀ ਨਿਭਾਈ। ਇਸੇ ਤਰਾਂ੍ਹ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਵੱਲੋਂ ਪਿਛਲੇ ਦਿਨੀਂ ਬਾਰਾਂ ਮਈ ਨੂੰ ਜੋ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਸਨ ਉਨਾਂ੍ਹ 'ਚ ਵੀ ਜਸਵੀਰ ਸ਼ਰਮਾ ਦੱਦਾਹੂਰ ਦੀ ਰਚਨਾ ਨੂੰ ਪਹਿਲਾ ਸਥਾਨ ਪ੍ਰਰਾਪਤ ਹੋਇਆ। ਸਭਾ ਵੱਲੋਂ ਸਨਮਾਨ ਸਮਾਰੋਹ ਦੇ ਨਾਲ ਨਾਲ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਗਏ। ਇਸ ਸਮੇਂ ਜਿੱਥੇ ਸਭਾ ਵੱਲੋਂ ਜਸਵੀਰ ਸ਼ਰਮਾ ਨੂੰ ਯਾਦਗਾਰੀ ਸਰਟੀਫਿਕੇਟ ਤੇ ਨਕਦੀ ਨਾਲ ਸਤਿਕਾਰ ਦਿੱਤਾ ਉੱਥੇ ਬੱਚਿਆਂ ਵੱਲੋਂ ਕਵਿਤਾ ਗਾਇਨ ਮੁਕਾਬਲੇ ਲਈ ਜੱਜ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਇਸ ਮੌਕੇ ਜਸਵੀਰ ਸ਼ਰਮਾ ਦੱਦਾਹੂਰ ਨੇ ਵਿਚਾਰ ਸਾਂਝੇ ਕੀਤੇ ਤੇ ਆਪਣੇ ਵਿਰਸੇ ਦੇ ਖਜ਼ਾਨੇ 'ਚੋਂ ਸਭਾ ਨੂੰ ਪੁਸਤਕਾਂ ਭੇਂਟ ਕੀਤੀਆਂ। ਇਸ ਮੌਕੇ ਅਮਰਜੀਤ ਸਿੰਘ ਪੇਂਟਰ, ਸਤਪਾਲ ਗਿੱਲ, ਸੁਖਦਰਸ਼ਨ ਗਰਗ, ਜੀਤ ਸਿੰਘ ਚਹਿਲ, ਅਜਮੇਰ ਸਿੰਘ ਦੀਵਾਨਾ, ਦਰਸ਼ਨ ਸਿੰਘ ਸਿੱਧੂ, ਸਮਾਜ ਸੇਵੀ ਗੁਰਮੇਲ ਸਿੰਘ, ਪੱਤਰਕਾਰ ਨਸੀਬ ਸ਼ਰਮਾ, ਸ਼ਿਆਮ ਸੁੰਦਰ ਦੀਪਤੀ ਸ੍ਰੀ ਅੰਮਿ੍ਤਸਰ ਸਾਹਿਬ, ਕੁਲਵਿੰਦਰ ਵਿਰਕ ਕੋਟਕਪੂਰਾ, ਕੁਲਦੀਪ ਬੰਗੀ, ਰਬਿੰਦਰ ਸਿੰਘ ਰੱਬੀ ਮੋਰਿੰਡਾ, ਸਹਿਜਪਾਲ, ਮੈਡਮ ਮੋਨਿਕਾ ਸ਼ਰਮਾ, ਹਰਿੰਦਰ ਹਣੀ ਤੇ ਹੋਰ ਪਤਵੰਤੇ ਹਾਜਰ ਸਨ। ਸਟੇਜ ਦੀ ਕਾਰਵਾਈ ਮਾਸਟਰ ਜਗਨ ਨਾਥ ਨੇ ਬਾਖੂਬੀ ਨਿਭਾਈ ਤੇ ਨਾਲ ਦੀ ਨਾਲ ਹੀ ਬੱਚਿਆਂ ਦੇ ਕਵਿਤਾ ਗਾਇਨ ਮੁਕਾਬਲੇ 'ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਹੌਂਸਲਾ ਵਧਾਊ ਇਨਾਮ ਤਕਸੀਮ ਕੀਤੇ ਗਏ।