ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ
ਗਿੱਦੜਬਾਹਾ ਮੌਜੂਦਾ ਸਮੇਂ ਦੌਰਾਨ ਵੱਧ ਰਹੀ ਗੋਡਿਆਂ ਦੀ ਬਿਮਾਰੀ ਦੇ ਮੱਦੇਨਜ਼ਰ ਅੱਜ ਗਿੱਦੜਬਾਹਾ ਦੇ ਜੀਐੱਨਆਰ ਕੰਪਲੈਕਸ ਵਿਖੇ ਗੋਡਿਆਂ ਦੀ ਬਿਮਾਰੀ ਸੰਬੰਧੀ ਜਾਣਕਾਰੀ ਦੇਣ ਲਈ ਸਮਾਜਸੇਵੀ ਸੰਜੇ ਬਾਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਐੱਮਜੀ ਹਸਪਤਾਲ ਬਠਿੰਡਾ ਦੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਮਨੀਸ਼ ਗੁਪਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ 'ਚ ਡਾ. ਮਨੀਸ਼ ਗੁਪਤਾ ਨੇ ਦੱਸਿਆ ਕਿ ਮਨੁੱਖ ਦੇ ਗੋਡੇ ਇਕ ਮਸ਼ੀਨ ਦੇ ਪੁਰਜੇ ਦੀ ਤਰਾਂ੍ਹ ਸਾਰੀ ਉਮਰ ਚੱਲਦੇ ਰਹਿੰਦੇ ਹਨ ਅਤੇ ਜਿਸ ਤਰਾਂ੍ਹ ਮਸ਼ੀਨ ਦੇ ਪੁਰਜੇ ਘਸਦੇ ਹਨ ਉਸੇ ਤਰਾਂ੍ਹ ਮਨੁੱਖ ਦੇ ਗੋਡੇ ਵੀ ਘਸਦੇ ਹਨ। ਉਨਾਂ੍ਹ ਦੱਸਿਆ ਕਿ ਆਮ ਤੌਰ ਦੇ ਗੋਡਿਆਂ ਦੀ ਬੀਮਾਰੀ ਸੰਬੰਧੀ ਚਾਰ ਸਟੇਜਾਂ ਹੁੰਦੀਆਂ ਹਨ ਅਤੇ ਜੇਕਰ ਅਸੀਂ ਪਹਿਲੀਆ ਦੋ ਸਟੇਜਾਂ ਤੇ ਗੋਡਿਆਂ ਪ੍ਰਤੀ ਜਾਗਰੂਕ ਹੋ ਜਾਈਏ ਤਾਂ ਅਸੀਂ ਇਸ ਬੀਮਾਰੀ ਦੀ ਤੀਜੀ ਅਤੇ ਚੌਥੀ ਸਟੇਜ਼ ਤੋਂ ਬੱਚ ਸਕਦੇ ਹਾਂ। ਉਨਾਂ੍ਹ ਦੱਸਿਆ ਕਿ ਚੌਥੀ ਸਟੇਜ ਵਿਚ ਬੀਮਾਰੀ ਦੇ ਪੁੱਜਣ ਤੋਂ ਬਾਅਦ ਮਰੀਜ ਦੇ ਗੋਡਿਆਂ ਦੀ ਰਿਪਲੇਸਮੈਂਟ ਦੀ ਇਕ ਉਪਚਾਰ ਰਹਿ ਜਾਂਦਾ ਹੈ। ਉਨਾਂ੍ਹ ਦੱਸਿਆ ਕਿ ਹਰ ਵਿਅਕਤੀ ਨੂੰ ਗੋਡਿਆਂ ਦੀ ਰੋਜ਼ਾਨਾ 5 ਤੋਂ 10 ਮਿੰਟ ਐਕਸਰਾਈਜ਼ ਕਰਨੀ ਬਹੁਤ ਜਰੂਰੀ ਹੈ, ਜਿਸ ਨਾਲ ਇਸ ਬੀਮਾਰੀ ਤੋਂ ਪੀੜ੍ਹਤ ਵਿਅਕਤੀਆਂ ਦੇ ਗੋਡੇ ਹੌਲੀ ਹੌਲੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਿੰਨਾਂ ਨੂੰ ਅਜੇ ਤੱਕ ਕੋਈ ਤਕਲੀਫ ਨਹੀਂ ਹੈ, ਉਨਾਂ੍ਹ ਵਿਅਕਤੀਆਂ ਨੂੰ ਭਵਿੱਖ ਵਿਚ ਇਸ ਬੀਮਾਰੀ ਤੋਂ ਬਚਾਓ ਹੋ ਜਾਂਦਾ ਹੈ। ਉਨਾਂ੍ਹ ਦੱਸਿਆ ਕਿ ਗੋਡਿਆਂ ਦੀ ਐਕਸਰਸਾਈਜ਼ ਤੋਂ ਇਲਾਵਾ ਵਿਅਕਤੀ ਨੂੰ ਆਪਣੇ ਰੋਜਾਨਾ ਦੇ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੁਦਰਤੀ ਤੌਰ ਤੇ ਸੋਜ ਘਟਾਉਣ ਵਾਲੀਆਂ ਵਸਤੂਆਂ ਜਿਵੇਂ ਹਲਦੀ, ਪਿਆਜ, ਲਸਨ, ਅਦਰਕ ਅਤੇ ਅਨਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਗੋਡਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਆਪਣੇ ਭਾਰ ਦੇ ਕੰਟਰੋਲ ਰੱਖੋ ਕਿਉਂਕਿ ਜੇਕਰ ਕਿਸੇ ਵਿਅਕਤੀ ਦਾ ਭਾਰ ਇਕ ਕਿਲੋ ਵੱਧਦਾ ਹੈ ਤਾਂ ਇਸਦਾ 4 ਕਿਲੋ ਵਜਨ ਗੋਡਿਆਂ ਤੇ ਆਉਂਦਾ ਹੈ। ਇਸ ਮੌਕੇ ਉਨਾਂ੍ਹ ਗੋਡਿਆਂ ਦੀ ਐਕਸਰਸਾਈਜ ਦਾ ਡੈਮੋ ਕਰਕੇ ਦਿਖਾਉਂਣ ਤੋਂ ਇਲਾਵਾ ਹਾਜ਼ਰੀਨ ਦੇ ਪ੍ਰਸ਼ਨਾ ਦੇ ਉਤਰ ਵੀ ਦਿੱਤੇ। ਇਸ ਮੌਕੇ ਐਮ.ਜੀ. ਹਸਪਤਾਲ ਦੇ ਮੈਨੇਜਰ ਰਾਮ ਸ਼ਰਨ ਜਿੰਦਲ, ਸੰਜੇ ਬਾਂਸਲ, ਰਾਕੇਸ਼ ਗਰਗ ਬਿੱਟੂ, ਤਰਸੇਮ ਗਰਗ ਅੰਬੀ, ਸੋਨੂੰ ਗਰਗ, ਡਾ. ਅਨਿਲ ਗਰਗ, ਐਡਵੋਕੇਟ ਕੁਲਦੀਪ ਜਿੰਦਲ, ਦੁਰਗਾ ਪ੍ਰਸਾਦ ਟੁਨੀਆ, ਕੁਲਭੂਸ਼ਨ ਗਰਗ, ਦਿਨੇਸ਼ ਸਿੰਗਲਾ ਬੌਬੀ, ਜੋਲੀ ਗਰਗ, ਐਡਵੋਕੇਟ ਮੋਹਿਤ ਗਰਗ, ਬਲਰਾਜ ਸਿੰਘ ਿਢੱਲੋਂ, ਅਜੇ ਬਾਂਸਲ, ਐਡਕੋਵੇਟ ਪਰਾਗ ਚੰਦ ਗਰਗ, ਐਡਵੋਕੇਟ ਜਤਿੰਦਰ ਗਰਗ, ਸਵਰਨ ਢੱਲਾ, ਹਰਚਰਨ ਢੱਲਾ ਬੱਬੂ, ਸੁਨੀਲ ਵਧਵਾ, ਸੰਜੀਵ ਬਾਂਸਲ, ਰਿਸ਼ੀ ਗਰਗ, ਪੰਕਜ ਬਾਂਸਲ, ਤਰੁਣ ਗਰਗ, ਸੁਰਿੰਦਰ ਿਛੰਦਾ, ਮੁਨੀਸ਼ ਅਰੋੜਾ, ਸੁਧੀਰ ਬਾਂਸਲ, ਟੋਨੀ ਮਿੱਤਲ, ਨਵਨੀਤ ਬਾਂਸਲ ਅਤੇ ਪ੍ਰਵੇਸ਼ ਬਾਂਸਲ ਆਦਿ ਵੀ ਮੌਜੂਦ ਸਨ।