ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਰੰਗ ਸਾਜ ਯੂਨੀਅਨ ਤੇ ਧਾਨਕ ਧਰਮਸ਼ਾਲਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਅਤੇ ਕੈਸ਼ੀਅਰ ਅਸ਼ੋਕ ਕੁਮਾਰ ਨੇ ਕਿਹਾ ਕਿ ਧਾਨਕ ਸਮਾਜ ਦੀਅਣਦੇਖੀ ਦਾ ਖਾਮਿਆਜਾ ਕਾਂਗਰਸ ਪਾਰਟੀ ਨੂੰ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਧਾਨਕ ਸਮਾਜ ਨੂੰ ਹਰ ਵਾਰ ਅਣਦੇਖਾ ਕੀਤਾ ਜਾਂਦਾ ਹੈ। ਧਾਨਕ ਸਮਾਜ ਦੀ ਪੰਜਾਬ 'ਚ 16 ਲੱਖ ਤੋਂ ਜਿਆਦਾ ਆਬਾਦੀ ਹੈ। ਹਰ ਸ਼ਹਿਰ 'ਚ ਧਾਨਕ ਸਮਾਜ ਦੇ ਇੱਕ-ਇੱਕ, ਦੋ-ਦੋ ਐਮਸੀ ਤਾਂ ਹਨ। ਪਰ ਇਸਦੇ ਬਾਵਜੂਦ ਹਰ ਵਾਰੀ ਧਾਨਕ ਬਿਰਾਦਰੀ ਨੂੰ ਅਣਦੇਖਾ ਕਰਨਾ ਕਾਂਗਰਸ ਨੂੰ ਭਾਰੀ ਪੈ ਸਕਦਾ ਹੈ। ਧਾਨਕ ਸਮਾਜ ਨੂੰ ਕਦੇ ਕੋਈ ਨੁਮਾਇੰਦਗੀ ਤੱਕ ਨਹੀਂ ਦਿੱਤੀ ਜਾਂਦੀ। 40- 45 ਸਾਲਾਂ ਬਾਅਦ ਕੀਤੇ ਜਾ ਕੇ ਚੇਅਰਮੈਨ ਵਜੋਂ ਚੌਧਰੀ ਸੁਭਾਸ਼ ਕੁਮਾਰ ਨੂੰ ਨੁਮਾਇੰਦਗੀ ਮਿਲੀ ਸੀ। ਉਨਾਂ੍ਹ ਦੀ ਟਰਮ ਵੀ ਜਾਣ-ਬੁੱਝ ਕੇ ਰੋਕ ਦਿੱਤੀ ਗਈ ਹੈ, ਜੋ ਕਿ ਨਿੰਦਨਯੋਗ ਗੱਲ ਹੈ। ਚੌਧਰੀ ਸੁਭਾਸ਼ ਕੁਮਾਰ ਦਾ ਪਰਿਵਾਰ ਬਹੁਤ ਹੀ ਟਕਸਾਲੀ ਪਰਿਵਾਰ ਹੈ। ਪੀੜ੍ਹੀ ਦਰ ਪੀੜ੍ਹੀ ਕਾਂਗਰਸ ਨਾਲ ਜੁੜੇ ਰਹੇ ਹਨ। ਕੱਟੜ ਕਾਂਗਰਸੀ ਰਹੇ ਹਨ। ਪਰ ਉਨਾਂ੍ਹ ਨਾਲ ਵੀ ਸਿਆਸੀ ਵਿਤਕਰੇਬਾਜੀ ਕਰਕੇ ਧੱਕਾ ਹੋਇਆ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦਾ ਖਾਮਿਆਜਾ ਪਾਰਟੀ ਨੂੰ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਉਨਾਂ੍ਹ ਕਿਹਾ ਕਿ ਇਸ ਸਬੰਧੀ ਛੇਤੀ ਹੀ ਧਾਨਕ ਸਮਾਜ ਦੀ ਜ਼ਰੂਰੀ ਮੀਟਿੰਗ ਹੋਵੇਗੀ। ਜਿਸ 'ਚ ਅਹਿਮ ਫੈਸਲਾ ਲਿਆ ਜਾਵੇਗਾ ਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਚੇਤ ਰਾਮ ਮਾਵਰ,
ਰਜੇਸ਼ ਕੁਮਾਰ, ਨਵੀਨ ਮੋਰਵਾਲ, ਸਿਕੰਦਰ ਖਰੇਰਾ, ਡਾ ਰਵੀ ਖੰਨਾ, ਸ਼ਾਮ ਲਾਲ, ਸੋਨੂੰ ਮੋਰਵਾਲ, ਅਸੋਕ ਕੁਮਾਰ ਇਟਕਾਨ, ਰਿੰਕੂ ਮਾਵਰ ਆਦਿ ਵੀ ਮੌਜੂਦ ਸਨ।