ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਸ਼ੋ੍ਰਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਆਗੂ ਅਤੇ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਿਢੱਲੋਂ ਦੀ ਅਗਵਾਈ 'ਚ ਪਿੰਡ ਕੋਟਭਾਈ ਦੇ ਕੋਠੇ ਦਸ਼ਮੇਸ਼ ਨਗਰ ਅਤੇ ਕੋਠੇ ਮਾਨਾ ਵਾਲੇ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਲੱਖਾ ਸਿੰਘ, ਦਲਜੀਤ ਸਿੰਘ, ਬੋਹੜ ਸਿੰਘ, ਮੀਤ ਸਿੰਘ ਅਤੇ ਰਾਮ ਸਿੰਘ ਦੀ ਪੇ੍ਰਰਣਾ ਸਦਕਾ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਅਤੇ ਡਿੰਪੀ ਿਢੱਲੋਂ ਨੂੰ ਆਪਣਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਇੰਚਾਰਜ ਪ੍ਰਵਜੋਤ ਸਿੰਘ ਪੈਵੀ ਿਢੱਲੋਂ ਨੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਕੋਠੇ ਦਸਮੇਸ਼ ਨਗਰ 'ਚ ਮੇਜਰ ਸਿੰਘ, ਮਨਜੀਤ ਕੌਰ, ਨਿੰਮਾ ਸਿੰਘ ਅਤੇ ਕੋਠੇ ਮਾਨਾਂ ਵਾਲੇ ਦੇ ਨਾਜਰ ਸਿੰਘ, ਪਲਵਿੰਦਰ ਸਿੰਘ, ਸਤਵਿੰਦਰ ਕੌਰ, ਮੰਦਰ ਸਿੰਘ ਆਦਿ ਨੂੰ ਆਪਣੇ ਪਰਿਵਾਰ ਸਮੇਤ ਅਕਾਲੀ ਦਲ 'ਚ ਸ਼ਾਮਲ ਹੋਣ ਤੇ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ੍ਹ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪੈਵੀ ਿਢੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਲਾਰਿਆਂ ਤੇ ਗੱਪਾਂ ਦੀ ਸਰਕਾਰ ਸਾਬਤ ਹੋ ਗਈ ਜਿਸ ਕਰਕੇ ਲੋਕ ਕਾਂਗਰਸ ਤੋਂ ਬੇਹੱਦ ਨਰਾਜ਼ ਹਨ। ਉਨਾਂ੍ਹ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਦੁੱਖ ਸੁੱਖ ਦੀ ਭਾਈਵਾਲ ਹੈ ਤੇ ਖਾਸ ਕਰਕੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾਂ ਦੇ ਕੇ ਸਮਾਜ 'ਚ ਬਰਾਬਰ ਕਰਨ ਲਈ ਹਰ ਸਮੇਂ ਤਤਪਰ ਹੈ। ਉਨਾਂ੍ਹ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਲਿਆਉਣ ਲਈ ਫੈਸਲਾ ਕਰੀ ਬੈਠੇ ਹਨ। ਇਸ ਮੌਕੇ ਬਚਿੱਤਰ ਸਿੰਘ ਕਰਾਈਵਾਲਾ, ਸੋਨਾ ਸਿੰਘ, ਗੁਰਵਿੰਦਰ ਸਿੰਘ ਭੋਲਾ, ਲਖਵੀਰ ਸਿੰਘ ਗਿੱਦੜਬਾਹਾ, ਜਸਵੀਰ ਸਿੰਘ ਜੈਲਦਾਰ ਗਿੱਦੜਬਹਾ, ਸੁਖਤਾਜ ਸਿੰਘ ਰੰਧਾਵਾ, ਗੌਰਵ ਜੈਨ ਚੀਨੂੰ, ਸੁਖਵਿੰਦਰ ਸਿੰਘ ਘੁੱਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।