ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਵਿਸ਼ਵਕਰਮਾ ਭਵਨ ਨਜ਼ਦੀਕ ਨਾਕਾ ਨੰਬਰ 7 ਸ੍ਰੀ ਮੁਕਤਸਰ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਟੁੱਟੀ ਗੰਢੀ ਸਾਹਿਬ ਵੈੱਲਫ਼ੇਅਰ ਸੁਸਾਇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸੰਗਤ ਨੇ ਪ੍ਰਧਾਨਗੀ ਦੀ ਜਿੰਮੇਵਾਰੀ ਗੁਰਪ੍ਰਰੀਤ ਸਿੰਘ(ਵਿੱਕੀ), ਸਰਪ੍ਰਸਤ ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਗੋਲਾ, ਮੀਤ ਪ੍ਰਧਾਨ ਕੁਲਦੀਪ ਸਿੰਘ, ਰਗਬੀਰ ਸਿੰਘ ਰਿੰਕੂ, ਖਜਾਨਚੀ ਮਾਸਟਰ ਜਸਵੰਤ ਸਿੰਘ, ਜਰਨਲ ਸਕੱਤਰ ਮਨਿੰਦਰ ਸਿੰਘ, ਪ੍ਰਰੈਸ ਸਕੱਤਰ ਜਸਪ੍ਰਰੀਤ ਸਿੰਘ ਰੱਖਰਾ, ਸਲਾਹਕਾਰ ਮਨਜੀਤ ਸਿੰਘ, ਜਗਦੇਵ ਸਿੰਘ, ਵਿਕ੍ਰਮਪਰਤਾਪ ਸਿੰਘ, ਜਗਸੀਰ ਸਿੰਘ ਸੀਰ ਨੂੰ ਚੁਣਿਆ ਗਿਆ। ਇਸ ਸਭਾ ਨੂੰ ਸੰਬੋਧਨ ਕਰਦੇ ਹੋਏ ਸਰਪ੍ਰਸਤ ਰਣਜੀਤ ਸਿੰਘ ਨੇ ਸੰਗਤਾਂ ਨੂੰ ਦੱਸਿਆ ਕਿ ਇਸ ਜੇਥੇਬੰਦੀ ਦਾ ਮੁੱਖ ਕੰਮ ਨਾਕਾ ਨੰਬਰ 7,6 ਦੇ ਆਲਾ ਦੁਆਲੇ ਦੀ ਸਾਫ ਸਫਾਈ, ਸੋਹਣਾ ਤੇ ਮਨਮੋਹਕ ਬਣਾਉਣਾ ਤਾਂ ਜੋ ਦਰਬਾਰ ਸਾਹਿਬ ਆਇਆ ਸੰਗਤਾਂ ਲਈ ਇਕ ਚੰਗਾ ਸੁਨੇਹਾ ਜਾਵੇ ਤੇ ਉਹ ਵੀ ਆਪਣੇ ਏਰੀਆ ਨੂੰ ਖ਼ੂਬਸੂਰਤ ਬਣਾਉਣ। ਉਨਾਂ੍ਹ ਆਖਿਆ ਜੇਕਰ ਅਸੀਂ ਆਪਣੀ ਇਕ ਗਲੀ ਨੂੰ ਹੀ ਸੋਹਣਾ ਬਣਾ ਲਿਆ ਤਾਂ ਸਾਡਾ ਸ਼ਹਿਰ ਵੀ ਸੋਹਣਾ ਬਣ ਜਾਵੇਗ। ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਪ੍ਰਧਾਨ ਗੁਰਪ੍ਰਰੀਤ ਸਿੰਘ ਵਿੱਕੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ ਜੋ ਸੰਗਤ ਨੇ ਉਨਾਂ੍ਹ ਨੂੰ ਸੇਵਾ ਦਿੱਤੀ ਹੈ ਉਸਨੂੰ ਉਹ ਆਪਣੀ ਸੱਚੀ ਲਗਨ ਤੇ ਇਮਾਨਦਾਰੀ ਨਾਲ ਕਰਨਗੇ।