ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸੰਭਾਵੀ ਖਤਰੇ ਨੂੰ ਲੈ ਕੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੇਜੀ ਨਾਲ ਆਪਣਾ ਰੂਪ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਦੇ ਮੁਤਾਬਕ ਹੁਣ ਇਸ ਦੇ ਆਪਣੇ ਨਵੇਂ ਰੂਪ ਓਮੀਕ੍ਰੋਨ 'ਚ ਸਪਾਈਕ ਪੋ੍ਟੀਨ ਵਾਲੇ ਹਿੱਸੇ 'ਚ ਬਹੁਤ ਜ਼ਿਆਦਾ ਮਿਊਟੇਸ਼ਨ ਹੋਇਆ ਹੈ। ਇਸ ਵਾਇਰਸ ਦੇ ਕਈ ਮਾਮਲੇ ਦੁਨੀਆਂ ਦੇ ਕਈ ਦੇਸ਼ਾਂ 'ਚ ਸਾਹਮਣੇ ਆਏ ਹਨ। ਕੋਵਿਡ¸19 ਦਾ ਇਹ ਰੂਪ ਵੱਧ ਤੇਜੀ ਨਾਲ ਫੈਲਦਾ ਹੈ। ਜਿਸ 'ਚੋਂ ਕੁਝ ਮਹਾਮਾਰੀ ਦੀ ਗੰਭੀਰਤਾ ਤੇ ਸੰਭਾਵਿਤ ਪ੍ਰਭਾਵ ਨੂੰ ਲੇ ਕੇ ਚਿੰਤਾ ਪੈਦਾ ਕਰਦੇ ਹਨ, ਇਸ ਲਈ ਸਾਨੂੰ ਹੁਣ ਓਮੀਕ੍ਰਾਨ ਦੇ ਖਤਰੇ ਨੂੰ ਲੇ ਕੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨਾਂ੍ਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇ ਕਿ ਵਾਰ ਵਾਰ ਹੱਥ ਧੋਣਾ, ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਖੰਘਦੇ ਜਾਂ ਿਛਕਦੇ ਸਮੇਂ ਮੂੰਹ ਤੇ ਨੱਕ ਚੰਗੀ ਤਰ੍ਹਾ ਢੱਕ ਕੇ ਰੱਖਣਾ ਆਦਿ ਦਾ ਪਾਲਣ ਕਰਨ ਦੇ ਨਾਲ ਨਾਲ ਸਾਨੂੰ 100 ਫੀਸਦੀ ਸੈਂਪਿਲੰਗ ਤੇ ਟੀਕਾਕਰਣ ਕਰਵਾਉਣਾ ਚਾਹੀਦੀ ਹੈ ਤਾਂ ਹੀ ਕੋਰੋਨਾ ਦੇ ਨਵੇਂ ਵੇਰੀਐਂਟਾਂ ਤੋਂ ਬਚਾਅ ਕਰ ਸਕਦੇ ਹਾਂ। ਉਨਾਂ੍ਹ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਖੰਘ ਥਕਾਵਟ, ਸਾਹ ਲੈਣ 'ਚ ਤਕਲੀਫ, ਜੀਅ ਮਚਲਣਾ ਜਾ ਉਲਟੀ, ਸਰੀਰ ਦਰਦ ਜਿਹੇ ਲੱਛਣ ਆਉਣ ਤਾਂ ਉਹ ਨੇੜੇ ਦੀ ਸਿਹਤ ਸੰਸਥਾ ਤੋਂ ਆਪਣਾ ਕੋਵਿਡ 19 ਟੈਸਟ ਜ਼ਰੂਰ ਕਰਵਾਉਣ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪੋ੍ਗ੍ਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ ਨੁੰ ਹੀ ਹਦਾਇਤ ਕੀਤੀ ਹੈ ਕਿ ਉਹ ਰੈਪਿਡ ਰਸਪਾਂਸ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਰੀਵਿਊ ਕਰਨ ਤੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਕੇਸਾਂ 'ਚ ਕੰਟੈਕਟ ਟੇ੍ਸਿੰਗ ਪਹਿਲ ਦੇ ਆਧਾਰ ਤੇ ਕਰਦੇ ਹੋਏ ਸੈਂਪਿਲੰਗ ਕਰਵਾਉਣ ਤੇ ਜ਼ਿਲੇ ਅੰਦਰ 100 ਫੀਸਦੀ ਕੋਰੋਨਾ ਟੀਕਾਕਰਨ ਕਰਨ 'ਚ ਤੇਜੀ ਲਿਆਉਣ। ਇਸ ਸਮੇਂ ਡਾ. ਸੁਨੀਲ ਬਾਂਸਲ, ਡਾ. ਪ੍ਰਭਜੀਤ ਸਿੰਘ, ਡਾ. ਕਿਰਨਦੀਪ ਕੌਰ, ਸੁਖਮੰਦਰ ਸਿੰਘ ਹਾਜ਼ਰ ਸਨ।