ਪੱਤਰ ਪੇ੍ਰਰਕ, ਲੰਬੀ : ਥਾਣਾ ਲੰਬੀ ਪੁਲਿਸ ਨੇ ਘਰ 'ਚ ਬਿਨਾ ਮਨਜ਼ੂਰੀ ਚਲਾਏ ਜਾ ਰਹੇ ਜੂਏ ਦੇ ਮਾਮਲੇ 'ਚ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਥਾਣਾ ਲੰਬੀ ਵਿਖੇ ਦਰਜ਼ ਕੀਤੇ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਦੌਰਾਨੇ ਗਸ਼ਤ ਤੇ ਚੈਕਿੰਗ ਪੁਲਿਸ ਪਾਰਟੀ ਸਮੇਤ ਕਿਲਿਆਵਾਲੀ ਮੌਜੂਦ ਸਨ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਕਿਲਿਆਵਾਲੀ ਨਿਵਾਸੀ ਅਜੈ ਕੁਮਾਰ ਪੁੱਤਰ ਓਮ ਪ੍ਰਕਾਸ਼, ਬੰਟੀ ਪੁੱਤਰ ਓਮ ਪ੍ਰਕਾਸ਼, ਵਿੱਕੀ ਪੁੱਤਰ ਘੀਸਾ ਰਾਮ, ਸੁਨੀਲ ਕੁਮਾਰ ਪੁੱਤਰ ਜਗਦੀਸ਼ ਰਾਏ, ਪੰਕਜ ਪੁੱਤਰ ਅਸ਼ੋਕ ਕੁਮਾਰ ਵਾਸੀ ਸਿਰਸਾ, ਗੌਰ ਸੋਨੀ ਪੁੱਤਰ ਘਨੱਈਆ ਰਾਮ, ਵਿਕਰਮ ਪੁੱਤਰ ਜਗਦੀਸ਼ ਕੁਮਾਰ ਵਾਸੀ ਡੱਬਵਾਲੀ ਜਿਨਾਂ੍ਹ ਨੇ ਘਰ ਵਿੱਚ 4 ਲੈਪਟਾਪ ਲਗਾਏ ਹੋਏ ਹਨ, ਉਹ ਚਕਰੀ ਜੂਆ ਚਲਾ ਕੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨਾਂ੍ਹ ਦੱਸਿਆ ਕਿ ਉਕਤ ਵਿਅਕਤੀਆਂ ਨੇ ਆਪਣੇ ਕੋਲ ਪੇ-ਟੀਐਮ ਮਸ਼ੀਨ ਵੀ ਰੱਖੀ ਹੋਈ ਹੈ, ਜਿਸ ਰਾਹੀਂ ਪੈਸਿਆ ਦਾ ਲੈਣ ਦੇਣ ਹੁੰਦਾ ਹੈ। ਪੁਲਿਸ ਨੇ ਮਿਲੀ ਇਤਲਾਹ ਤੇ ਕਾਵਰਾਈ ਕਰਦੇ ਹੋਏ ਛਾਪੇਮਾਰੀ ਦੌਰਾਨ 4220 ਰੁਪਏ ਦੀ ਕਰੰਸੀ, 04 ਲੈਪਟਾਪ ਸਮੇਤ ਉਕਤਾਂਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ, ਜਿਨਾਂ੍ਹ ਦੇ ਖਿਲਾਫ਼ 420, 120ਬੀ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।