ਤਰਲੋਚਨ ਸਿੰਘ ਸੋਢੀ/ਕੁਰਾਲੀ, ਮਾਜਰੀ : ਕਿਸਾਨੀ ਸੰਘਰਸ਼ ਨੂੰ ਸਰਗਰਮ ਕਰਦਿਆਂ ਸਯੁੰਕਤ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤਕ ਕਿਸਾਨ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦਾ ਕੁਰਾਲੀ ਪੁੱਜਣ ਤੇ ਇਲਾਕੇ ਦੇ ਕਿਸਾਨਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਚੜੂਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਦੇਸ਼ ਦੇ ਕਿਰਤੀ ਲੋਕਾਂ ਨਾਲ ਧੱਕਾ ਕਰ ਕੇ ਇਤਿਹਾਸ ਨੂੰ ਕਲੰਕਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੰਘਰਸ਼ 'ਤੇ ਡਟੇ ਹੋਏ ਨੇ ਜਦੋਂ ਤਕ ਸਰਕਾਰ ਖੇਤੀ ਵਿਰੋਧੀ ਬਿੱਲ ਵਾਪਸ ਨਹੀਂ ਕਰਦੀ ਉਦੋਂ ਤਕ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਪੰਜਾਬ ਦੀ ਸਿਆਸਤ ਬਾਰੇ ਕਿਸਾਨਾਂ ਨੂੰ ਰਵਾਇਤੀ ਪਾਰਟੀਆਂ ਦਾ ਤਿਆਗ ਕਰਕੇ ਆਪਣੇ ਤੌਰ 'ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਮੀਦਵਾਰ ਤਿਆਰ ਕਰਨ ਦਾ ਵੀ ਸੱਦਾ ਦਿੱਤਾ।
ਇਸੇ ਦੌਰਾਨ ਜਿੱਥੇ ਕੁਰਾਲੀ ਖੇਤਰ ਦੇ ਵਸਨੀਕਾਂ ਨੇ ਵੀ ਸਿਰੋਪੇ ਪਾ ਕੇ ਸਨਮਾਨ ਕੀਤਾ। ਉਥੇ ਲੋਕ ਹਿੱਤ ਮਿਸ਼ਨ ਬਲਾਕ ਮਾਜਰੀ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਤੇ ਸ੍ਰੀ ਸਾਹਿਬ ਤੇ ਸਿਰੋਪੇ ਪਾ ਕੇ ਸਨਮਾਨ ਕਰਦਿਆਂ ਸੰਘਰਸ਼ ਦੀ ਪੂਰਨ ਹਮਾਇਤ ਦਾ ਭਰੋਸਾ ਦਿੱਤਾ। ਇਸ ਮੌਕੇ ਹਰਗੋਬਿੰਦ ਸਿੰਘ ਕੁਰਾਲੀ, ਗੁਰਮੀਤ ਸਿੰਘ ਸ਼ਾਂਟੂ, ਸਤਵਿੰਦਰ ਸਿੰਘ ਚੈੜੀਆਂ, ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਰਵਿੰਦਰ ਸਿੰਘ ਬੈਂਸ, ਬਲਵੰਤ ਸਿੰਘ ਸੋਨੂੰ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ, ਬਲਵਿੰਦਰ ਸਿੰਘ ਝਿੰਗੜਾਂ, ਦਰਸ਼ਨ ਸਿੰਘ ਖੇੜਾ. ਹਰਜੀਤ ਟੱਪਰੀਆਂ, ਸੋਨਾ ਝਿੰਗੜਾਂ, ਗੁਰਦੀਪ ਮਹਿਰਮਪੁਰ, ਜੱਗਾ ਮੁੰਧੋਂ, ਮਨਜੀਤ ਗੋਲਡੀ, ਦਰਸ਼ਨ ਸਿੰਘ ਬਿਲਿੰਗ, ਗੁਰਸ਼ਰਨ ਸਿੰਘ ਨੱਗਲ, ਨਰਿੰਦਰ ਝਿੰਗੜਾਂ ਤੇ ਰਣਜੀਤ ਸਿੰਘ ਕਾਕਾ ਆਦਿ ਕਿਸਾਨ ਆਗੂ ਮੌਜੂਦ ਸਨ।