ਡਿਪਟੀ ਚੀਫ ਰਿਪੋਰਟਰ, ਮੁਹਾਲੀ : " ਊੜਾ ਜੂੜਾ ਪ੍ਰੋਡਕਸ਼ਨਜ਼ " ਆਡੀਓ ਕੰਪਨੀ, ਸਮਾਜਿਕ ਤੇ ਧਾਰਿਮਕ ਸੰਸਥਾ, ਸਾਡੀ ਅਜੋਕੀ ਪੀੜ੍ਹੀ ਦੇ ਨੌਜਵਾਨਾਂ ਨੂੰ ਉਸਾਰੂ,ਮਿਆਰੀ ਤੇ ਧਾਰਿਮਕ ਗੀਤ-ਸੰਗੀਤ ਦੇ ਜ਼ਰੀਏ " ਊੜਾ "..ਗੁਰਮੁੱਖੀ " ਤੇ " ਜੂੜਾ "..ਗੁਰਸਿੱਖੀ " ਨਾਲ ਜੋੜਨ ਦਾ ਉਪਰਾਲਾ ਕਰੇਗੀ। ਇਸ ਆਡੀਓ ਤੇ ਵੀਡੀਓ ਪ੍ਰੋਡਕਸ਼ਨਜ਼ ਕੰਪਨੀ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਉੱਭਰਦੇ ਤੇ ਗੁਰਸਿੱਖ ਗਾਇਕ, ਗਾਇਕਾਵਾਂ ਤੇ ਕਲਾਕਾਰਾਂ ਨੂੰ ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਖੇਤਰਾਂ 'ਚ ਆਪਣੀ ਕਲਾ ਦਿਖਾਉਣ ਦੇ ਵੱਡੇ ਮੌਕੇ ਪ੍ਰਦਾਨ ਕਰੇਗੀ। ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ,ਹਥਿਆਰਾਂ, ਗੁੰਡਾਗਰਦੀ ਤੇ ਨੰਗੇਜ਼ਵਾਦ ਨੂੰ ਪ੍ਰੋਮੋਟ ਕਰਨ ਵਾਲੇ ਗੀਤਾਂ ਤੋਂ ਦੂਰ ਕਰਕੇ ਆਪਣੀ ਮਾਂ ਬੋਲੀ ਪੰਜਾਬੀ, ਸੱਭਿਆਚਾਰ ਤੇ ਸਮਾਜਿਕ ਰੀਤੀ ਰਿਵਾਜ਼ਾਂ ਨਾਲ ਜੋੜਕੇ ਰੱਖਣ ਦੇ ਉਪਰਾਲੇ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਉੱਘੇ ਤੇ ਚਰਚਿਤ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ "ਊੜਾ ਜੂੜਾ ਪ੍ਰੋਡਕਸ਼ਨਜ਼" ਵੱਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਲੇਠਾ ਧਾਰਿਮਕ ਟਰੈਕ 'ਸਤਿਨਾਮ ਬੋਲ' ਪੰਜਾਬ ਦੇ ਚੋਟੀ ਦੇ ਗਾਇਕ, (ਇੰਡੀਅਨ ਆਈਡਲ) ਦਵਿੰਦਰਪਾਲ ਸਿੰਘ ਦੀ ਸੁਰੀਲੀ ਤੇ ਮਿੱਠੀ ਆਵਾਜ਼ टਚ 4 ਨਵੰਬਰ 2022 ਦਿਨ ਸ਼ੁੱਕਰਵਾਰ ਵਿਸ਼ਵ ਭਰ ਦੇ ਸਾਰੇ ਰੇਡੀਓ, ਟੀ.ਵੀ. ਚੈਨਲਾਂ ਤੇ ਸਾਰੇ ਹੀ ਸ਼ੋਸ਼ਲ ਮੀਡੀਆ ਚੈਨਲਾਂ ਜਿਵੇਂ ਯੂ-ਟਿਊਬ, ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਿਸ਼ਵ ਦੀਆਂ ਸਾਰੀਆਂ ਹੀ ਵੱਡੀਆਂ ਆਡੀਓ ਸਾਈਟਾਂ ਤੇ ਪਲੇ ਸਟੋਰਾਂ ਜਿਵੇਂ ਆਈ ਟਿਊਨ, ਸਪੌਟੀਫਾਈ, ਐਮਾਜ਼ੋਨ, ਵਿੰਕ ਮਿਊਜ਼ਿਕ, ਸਾਵਨ, ਗਾਨਾ ਤੋਂ ਇਲਾਵਾ ਹੋਰ ਵੱਖ-ਵੱਖ ਚਰਚਿਤ ਚੈਨਲਾਂ ਤੋਂ ਵੀ ਰਿਲੀਜ਼ ਕੀਤਾ ਜਾਵੇਗਾ।
ਇਸ ਟਰੈਕ ਦੇ ਬੋਲ ਲਿਖੇ ਹਨ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਜਦੋਂ ਕਿ ਬਹੁਤ ਹੀ ਖੂਬਸੂਰਤ ਸੰਗੀਤਕ ਧੁਨਾਂ 'ਚ ਪ੍ਰੋਇਆ ਹੈ ਸੰਗੀਤਕਾਰ ਰੋਮੀ ਸਿੰਘ ਨੇ। ਇਸ ਟਰੈਕ ਦਾ ਵੀਡੀਓ ਫਿਲਮਾਇਆ ਨੇ ਮਸ਼ਹੂਰ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਨੇ। ਇਸ ਟਰੈਕ ਦੇ ਨਿਰਮਾਤਾ ਹਨ ਡਾ. ਅੰਮਿ੍ਤ ਸਿੰਘ, ਐਮਡੀ (ਯੂ.ਐਸ.ਏ) ਜੋ ਕਿ ਸੰਸਾਰ ਪ੍ਰਸਿੱਧ ਡਾਕਟਰ ਹਨ ਅਤੇ ਪੰਜਾਬ ਤੇ ਪੂਰੇ ਵਿਸ਼ਵ ਭਰ 'ਚ ਸੋਸ਼ਲ ਤੇ ਧਾਰਿਮਕ ਸੇਵਾਵਾਂ ਵੀ ਨਿਭਾਉਂਦੇ ਹਨ।