ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਬੜੌਦੀ ਦੀ ਹੱਦ ਵਿਚੋਂ ਲੰਘਦੀ ਲਿੰਕ ਸੜਕ ਦੇ ਕੰਢੇ ਇੱਕ ਦਰੱਖ਼ਤ ਨਾਲ ਇੱਕ ਨੌਜਵਾਨ ਦੀ ਲਾਸ਼ ਲਟਕਦੀ ਪੁਲਿਸ ਨੂੰ ਬਰਾਮਦ ਹੋਈ ਹੈੇ। ਸਦਰ ਥਾਣੇ ਪੁਲਿਸ ਕੁਰਾਲੀ ਵੱਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਇੱਕ ਵਿਅਕਤੀ ਦੀ ਕੁਰਾਲੀ ਨੇੜਲੇ ਪਿੰਡ ਬੜੌਦੀ ਤੋਂ ਹੋਰਨਾਂ ਪਿੰਡਾ ਨੂੰ ਜਾਦੀ ਲਿੰਕ ਸੜਕ ਦੇ ਕੰਢੇ ਇੱਕ ਦਰਖ਼ਤ ਨਾਲ ਲਟਕਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਇਸ ਸੰਬਧੀ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਮੋਹਣ ਸਿੰਘ ਮਾਵੀਂ ਤੇ ਹੋਰਨਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਦਰਖ਼ਤ ਨਾਲ ਲਟਕਦੀ ਹੈ। ਇਸੇ ਦੌਰਾਨ ਉਹ ਤੇ ਪਿੰਡ ਦੇ ਮੋਹਤਬਰ ਵਿਅਕਤੀ ਉਥੇ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਸਦਰ ਥਾਣਾ ਪੁਲਿਸ ਕੁਰਾਲੀ ਨੂੰ ਇਸ ਸੰਬਧੀ ਫੋਨ ਰਾਹੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਥਾਨਕ ਸਦਰ ਥਾਣਾ ਪੁਲਿਸ ਦੇ ਐੱਸਐੱਚਓ ਭਗਤਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ।
ਇਸੇ ਦੌਰਾਨ ਪੁਲਿਸ ਨੇ ਉਸ ਅਣਪਛਾਤੇ ਵਿਅਕਤੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਸਰਪੰਚ ਤੇ ਹੋਰਨਾਂ ਵਿਅਕਤੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਰੱਖ਼ਤ ਤੋਂ ਕੁਝ ਦੂਰੀ ਤੇ ਇੱਕ ਮੋਟਰਸਾਈਕਲ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ। ਇਸੇ ਦੌਰਾਨ ਸੰਪਰਕ ਕਰਨ ਤੇ ਸਥਾਨਕ ਸਦਰ ਥਾਣੇ ਦੇ ਐੱਸਐੱਚਓ ਭਗਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਬੜੌਦੀ ਦੀ ਹੱਦ ਅੰਦਰ ਪੈਂਦੀ ਲਿੰਕ ਸੜਕ ਦੇ ਕੰਢੇ ਲੱਗੇ ਇੱਕ ਦਰਖ਼ਤ ਤੇ ਲਟਕਦੀ ਇੱਕ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਅਮਨਪ੍ਰੀਤ ਸਿੰਘ ਡੀਐਸਪੀ ਮੁੱਲਾਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਿੰਡ ਬੜੌਦੀ ਵਿਖੇ ਇੱਕ ਵਿਅਕਤੀ ਦੀ ਲਾਸ਼ ਇੱਕ ਦਰਖ਼ਤ ਨਾਲ ਸਵੇਰੇ ਲੱਟਕਦੀ ਸਦਰ ਥਾਣਾ ਪੁਲਿਸ ਦੇ ਐੱਸਐੱਚਓ ਦੀ ਅਗਵਾਈ ਵਾਲੀ ਟੀਮ ਨੂੰ ਬਰਾਮਦ ਹੋਈ ਹੈ। ਉਨ੍ਹਾਂ ਨੇ ਉਸ ਲਾਸ਼ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਹਿਡਾਲੀ (ਰੂਪਨਗਰ) ਵੱਜੋ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈਂਦੇ ਹੋਏ ਪੋਸਟਮਾਰਟਮ ਕਰਵਾਉਣ ਲਈ ਹਪਸਤਾਲ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਪਤਾ ਲੱਗੇਗਾ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਜੋ ਪਿੰਡ ਬੜੌਦੀ ਦੀ ਇੱਕ ਵਿਧਵਾ ਮਹਿਲਾ ਹਰਜਿੰਦਰ ਕੌਰ ਦਾ ਕਤਲ ਹੋਇਆ ਸੀ ਇਹ ਵਿਅਕਤੀ ਉਨ੍ਹਾਂ ਦਾ ਇਹ ਜਾਣੂ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ। ਬਾਕੀ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਹਰੇਕ ਪਹਿਲੂ ਦੇ ਆਧਾਰ 'ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇੱਥੋ ਲੰਘਣ ਵਾਲੇ ਵਾਹਨਾਂ ਵੱਲੋਂ ਬੜੌਦੀ ਟੋਲ ਟੈਕਸ ਬਚਾਉਣ ਲਈ ਇੱਥੋਂ ਤੋਂ ਆਮ ਤੌਰ 'ਤੇ ਕਾਫ਼ੀ ਆਵਾਜਾਈ ਲੰਘਦੀ ਰਹਿੰਦੀ ਹੈ। ਡੀਐੱਸਪੀ ਅਮਨਪੀ੍ਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਈ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇੱਕ ਦੋ ਦਿਨਾਂ ਦੇ ਵਿਚ ਦੋਵੇਂ ਮਾਮਲਿਆਂ ਦੀ ਗੁੱਥੀ ਸੁਲਝਾ ਲਈ ਜਾਵੇਗੀ।