ਇਕਬਾਲ ਸਿੰਘ, ਡੇਰਾਬਸੀ : ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਵਰਤੋਂ ਨਾ ਕਰਨ ਦੇ ਦੋਸ਼ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡੇਰਾਬੱਸੀ ਦੀ ਨਾਮੀ ਕੰਪਨੀ ਪੰਜਾਬ ਕੈਮਿਕਲਸ ਅਤੇ ਕਰਾਪ ਪ੍ਰੋਟੇਕਸ਼ਨ ਲਿਮਿਟੇਡ ਨੂੰ ਪਾਣੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਐਕਟ ਦੇ ਤਹਿਤ ਨੋਟਿਸ ਜਾਰੀ ਕੀਤਾ ਹੈ। ਇਸ ਵਾਰ ਕੰਪਨੀ ਨੂੰ 15 ਦਿਨ ਦੇ ਅੰਦਰ ਜਵਾਬ ਨਾ ਦੇਣ 'ਤੇ ਫੈਕਟਰੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਹਨ।
ਹਾਲਾਂਕਿ 10 ਨਵੰਬਰ ਨੂੰ ਜਾਰੀ ਹੋਏ ਨੋਟਿਸ ਤੋਂ ਬਾਅਦ 15 ਦਿਨ ਦੀ ਮਿਆਦ ਵੀ ਲੰਘ ਚੁੱਕੀ ਹੈ ਪਰ ਕੰਪਨੀ ਪ੍ਰਬੰਧਕਾਂ ਦੇ ਅਨੁਸਾਰ ਉਨ੍ਹਾਂ ਨੇ ਕੰਪਨੀ ਵੱਲੋਂ ਪ੍ਰਦੂਸ਼ਣ ਰੋਕਣ ਦੇ ਕਾਰਗਰ ਉਪਰਾਲਿਆਂ ਸਮੇਤ ਤੱਥਾਂ ਸਹਿਤ ਜਵਾਬ ਫਾਇਲ ਕਰ ਦਿੱਤਾ ਹੈ।
ਪੰਜਾਬ ਕੈਮਿਕਲਸ ਅਤੇ ਕਰਾਪ ਪ੍ਰੋਟੈਕਸ਼ਨ ਲਿਮਿਟੇਡ ਦੇ ਖਿਲਾਫ ਹਵਾ ਅਤੇ ਪਾਣੀ ਪ੍ਰਦੂਸ਼ਣ ਦੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਇਹਨਾਂ ਵਿੱਚ ਈਸਾਪੁਰ ਦੇ ਕਰਨੈਲ ਸਿੰਘ ਦੁਆਰਾ ਦਰਜ ਕੇਸ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਵੀ ਚੱਲ ਰਿਹਾ ਹੈ ਅਤੇ ਸਮੇਂ ਸਮੇਂ ਤੇ ਪੰਜਾਬ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸੰਯੁਕਤ ਟੀਮਾਂ ਵੀ ਅੇੈਨਜੀਟੀ ਦੇ ਨਿਰਦੇਸ਼ਾਂ ਤਹਿਤ ਕੰਪਨੀ ਵਿੱਚ ਪ੍ਰਦੂਸ਼ਣ ਨਿਯਮਾਂ ਬਾਰੇ ਫੈਕਟਰੀ ਸਾਈਟ ਵਿੱਚ ਪ੍ਰਦੂਸ਼ਣ ਨਿਯਮਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਰਹੀ ਹੈ।
ਅਜਿਹੀ ਹੀ ਇੱਕ ਚੈਕਿੰਗ ਵਿੱਚ ਪ੍ਰਦੂਸ਼ਣ ਨਿਯਮਾਂ ਉੱਤੇ ਖਰਾ ਨਾ ਉੱਤਰਨ ਉੱਤੇ ਕੰਪਨੀ ਦੇ ਖਿਲਾਫ 10 ਨਵੰਬਰ ਨੂੰ ਬੋਰਡ ਨੇ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਵਾਟਰ (ਪ੍ਰੀਵੇਂਸ਼ਨ ਐਂਡ ਕੰਟਰੋਲ ਆਫ ਪਾਲਿਊਸ਼ਨ) ਅੇੈਕਟ 1974 ਅਤੇ ਏਅਰ (ਪ੍ਰਿਵੇਂਸ਼ਨ ਐਂਡ ਕੰਟਰੋਲ ਆਫ ਪਾਲਿਊਸ਼ਨ) ਅੇੈਕਟ 1981 ਦੇ ਤਹਿਤ ਕੰਪਨੀ ਖਿਲਾਫ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਹਨ। ਬੋਰਡ ਅਫਸਰਾਂ ਦੇ ਅਨੁਸਾਰ ਕੰਪਨੀ ਦੁਆਰਾ ਪ੍ਰਦੂਸ਼ਣ ਦੀ ਰੋਕਥਾਮ ਲਈ ਸਮਰੱਥ ਪ੍ਰੋਸੀਜਰ ਨਹੀਂ ਅਪਨਾਇਆ ਜਾ ਰਿਹਾ ਹੈ।
ਨੋਟਿਸ ਦੀ ਪੁਸ਼ਟੀ ਕਰਦੇ ਹੋਏ ਕੰਪਨੀ ਦੇ ਅੇੈਚਆਰਡੀ ਚੀਫ ਯਸ਼ਵਰਧਨ ਤਿਵਾਰੀ ਨੇ ਕਿਹਾ ਕਿ ਕੰਪਨੀ ਵਿੱਚ ਉਨ੍ਹਾਂ ਦੀ ਨਵੀਂ ਨਿਯੁਕਤੀ ਹੈ। ਫਿਰ ਵੀ ਕੰਪਨੀ ਨੇ ਪ੍ਰਦੂਸ਼ਣ ਬੋਰਡ ਪਟਿਆਲਾ, ਦੇ ਕੋਲ ਆਪਣਾ ਜਵਾਬ ਫਾਈਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੋਰਡ ਦੇ ਪ੍ਰਦੂਸ਼ਣ ਮਾਨਕਾਂ ਦੇ ਸਮਾਨ ਕੰਪਨੀ ਤਮਾਮ ਉਪਾਅ ਕਾਰਗਰ ਅਪਣਾਉਣ ਦੀ ਹਰ ਸੰਭਵ ਕੋਸ਼ਿਸ਼ ਪਹਿਲਾਂ ਵੀ ਕਰਦੀ ਆਈ ਹੈ ਅਤੇ ਇਹ ਉਪਾਅ ਅੱਗੇ ਵੀ ਜਾਰੀ ਰਹਿਣਗੇ।