ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸਤਵਿੰਦਰ ਧੜਾਕ, ਐੱਸਏਐੱਸ ਨਗਰ : ਮੋਹਾਲੀ ਵਿਖੇ ਸੀਬੀਆਈ ਦੀ ਇਕ ਅਦਾਲਤ ਨੇ ਸਾਲ 1991 ਨਾਲ ਜੁੜੇ ਅਗਵਾਹ ਗ਼ੈਰ ਕਾਨੂੰਨੀ ਹਿਰਾਸਤ ਦੇ ਮਾਮਲੇ ’ਚ ਸਾਬਕਾ ਇੰਸਪੈਕਟਰ ਮੇਜਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤ ਧਿਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਮੁਲਜ਼ਮ ਨੂੰ IPC-364 'ਚ 10 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਜਦਕਿ 344 'c 3 ਸਾਲ ਕੈਦ 20 ਹਜ਼ਾਰ ਜੁਰਮਾਨਾ ਕੀਤ ਹੈ। ਸੋਮਵਾਰ ਨੂੰ ਸਵੇਰੇ ਇਸ ਕੇਸ ’ਚ ਅਦਾਲਤ ਨੇ ਮੇਜਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਹੁਣ ਤਕ ਇਸ ਕੇਸ ’ਚ 28 ਗਵਾਹਾਂ ਬਿਆਨ ਦਰਜ ਹੋਏ ਹਨ।
ਵੇਰਵਿਆਂ ਅਨੁਸਾਰ ਸੰਤੋਖ ਸਿੰਘ ਪੰਜਾਬ ਸਟੇਟ ਬਿਜਲੀ ਬੋਰਡ (ਹੁਣ ਕਾਰਪੋਰੇਸ਼ਨ) ਬੁਟਾਰੀ ਸਬਡਵੀਜ਼ਨ ਵਿਖੇ ਵਰਕ ਚਾਰਜ ਮੁਲਾਜ਼ਮ ਮੁਲਾਜ਼ਮ ਸੀ ਜਿਸ ਨੂੰ 31.7.1991 ਨੂੰ ਰਾਤ ਦੇ ਕਰੀਬ 8 ਵਜੇ ਹਿਰਾਸਤ ’ਚ ਲੈ ਲਿਆ ਸੀ। ਪਰਿਵਾਰ ਨੇ ਇਸ ਮਾਮਲੇ ’ਚ ‘ਪੰਜਾਬ ਤੇ ਹਰਿਆਣਾ ਹਾਈ ਕੋਰਟ’ ’ਚ ਸਾਲ 1996 ’ਚ ਰਿੱਟ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਤੋਂ ਬਾਅਦ 1998 ’ਚ ਸੀਬੀਆਈ ਨੇ ਮਾਮਲਾ ਦਰਜ ਕਰ ਲਿਆ। ਸਾਲ 1999 ’ਚ ਮੇਜਰ ਸਿੰਘ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਹੋਈ ਤੇ ਕੁਝ ਸਮਾਂ ਇਹ ਕੇਸ ਪਟਿਆਲਾ ਕੇਸ ਚਲਦਾ ਰਿਹਾ, ਇਸ ਤੋਂ ਬਾਅਦ ਸਾਲ 2004 ਇਸ ਕੇਸ ’ਤੇ ਸਟੇਅ ਹੋ ਗਿਆ। ਸੀਬੀਆਈ ਅਦਾਲਤ ਜਦੋਂ ਪਟਿਆਲਾ ਤੋਂ ਮੋਹਾਲੀ ਵਿਖੇ ਤਬਦੀਲ ਹੋਈ ਤਾਂ ਸਾਲ 2017 ’ਚ ਇਸ ਕੇਸ ਦੀ ਸੁਣਵਾਈ ਵੀ ਮੋਹਾਲੀ ਸ਼ੁਰੁੂ ਹੋ ਗਈ ਸੀ ਤੇ ਸਾਰੇ ਰਹਿੰਦੇ ਐਵੀਡੈਂਸ ਮੋਹਾਲੀ ’ਚ ਹੀ ਮੁਕੰਮਲ ਹੋਏ।
ਸਾਲ 2019 ’ਚ ਇਸ ਕੇਸ ’ਤੇ ਫੇਰ ਸਟੇਅ ਹੋ ਗਿਆ ਜਦੋਂ ਦੁਬਾਰਾ ਇਸ ਦੀ ਸਟੇਅ ਖੁੱਲ੍ਹੀ ਤਾਂ ਉੱਚ ਅਦਾਲਤ ਨੇ ਹੁਕਮ ਜਾਰੀ ਕੀਤਾ ਸੀ ਕਿ ਕਿਹਾ ਸੀ ਕਿ 2 ਮਹੀਨੇ ’ਚ ਫ਼ੈਸਲਾ ਕੀਤਾ ਜਾਵੇ। ਹੁਕਮਾਂ ਦੀ ਖ਼ਤਮ ਹੋਣ ਦੀ ਮਿਆਦ 3 ਫਰਵਰੀ 2022 ਸੀ ਤੇ ਕੋਰਟ ਇਸੇ ਸਮੇਂ ’ਚ ਫ਼ੈਸਲਾ ਸੁਣਾ ਦਿੱਤਾ ਹੈ। ਪੀੜਤ ਧਿਰ ਦੇ ਵਕੀਲ ਐਡਵੋਕੇਟ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਲੋਕ ਤੇ ਪੁਲਿਸ ਮੁਲਾਜ਼ਮਾਂ ਨੂੰ ਮਿਲਾ ਕੇ 28 ਗਵਾਹਾਂ ਦੇ ਬਿਆਨ ਦਰਜ ਹੋਏ ਹਨ ਜਿਸ ’ਤੇ ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਹੈ। ਮੁਲਜ਼ਮ ਇਸ ਵੇਲੇ ਜ਼ਮਾਨਤ ’ਤੇ ਚੱਲ ਰਿਹਾ ਸੀ ਜਿਸ ਨੂੰ ਕਿ ਹੁਣ ਹਿਰਾਸਤ ’ਚ ਲੈ ਲਿਆ ਗਿਆ ਹੈ।