ਮੋਹਾਲੀ, ਸੀਨੀਅਰ ਸਟਾਫ ਰਿਪੋਰਟਰ : ' ਪੰਜਵੀਂ ਗੱਤਕਾ ਚੈਂਪੀਅਨਸ਼ਿਪ' ਦੇ ਅਹਿਮ ਮੁਕਾਬਲੇ 2 ਅਤੇ 3 ਅਕਤੂਬਰ 2021ਨੂੰ ਪਟਿਆਲਾ ਵਿਖੇ ਕਰਵਾਏ ਜਾਣਗੇ ਜਿਸ ਵਾਸਤੇ ਐਸੋਸੀਏਸ਼ਨ ਦੇ ਪ੍ਰਧਾਨ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਪੰਜਾਬ ਗੱਤਕਾ ਐਸੋਸੀਏਸ਼ਨ' ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਕੀਤਾ, ਉਹ ਸੁਲਤਾਨਪੁਰ ਲੋਧੀ ਵਿਖੇ ਜਥੇਬੰਦੀ ਦੇ ਚੇਅਰਮੈਨ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲ਼ੀ ਬੈਠਕ 'ਚ ਆਪਣੇ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਸੋਹਲ ਨੇ ਦੱਸਿਆ ਕਿ ਪ੍ਰੋਗਰਾਮ ਦੌਰਾ ਵੱਖ-ਵੱਖ ਉਮਰ-ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ ਜਿਨ੍ਹਾਂ ਵਾਸਤੇ ਗੱਤਕਾ ਅਖਾੜਿਆਂ ਤੇ ਕੋਚਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੋਏ ਚਾਰ ਮੁਕਾਬਲਿਆਂ ਵਾਂਗ ਇਸ ਵਾਰ ਵੀ ਵਿਰਾਸਤੀ ਖੇਡ ਪ੍ਰਤੀ ਖਿਡਾਰੀਆਂ 'ਚ ਪੂਰਾ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਸ੍ਰੀ ਸੋਹਲ ਨੇ ਕਿਹਾ ਕਿ ਛੇਤੀ ਹੀ ਇਸ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਜਾਣਗੀਆਂ ਅਤੇ ਬਾਹਰੋਂ ਆਉਣ ਵਾਲ਼ੇ ਖਿਡਾਰੀਆਂ ਅਤੇ ਟੀਮਾਂ ਦੇ ਰਹਿਣ- ਸਹਿਣ ਅਤੇ ਖਾਣ-ਪੀਣ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ । ਇਸ ਦੌਰਾਨ ਚੇਅਰਮੈਨ ਐੱਚਐੱਸ ਭੁੱਲਰ ਨੇ ਸਾਥੀ ਮੈੰਬਰਾਂ ਤੇ ਅਹੁਦੇਦਾਰਾਂ ਨੂੰ ਗੱਤਕਾ ਮੁਕਾਬਲੇ ਵਾਸਤੇ ਮਿਆਰੀ ਤੇ ਪੁਖ਼ਤਾ ਪ੍ਰਬੰਧ ਕਰਨ ਲਈ ਨੁਕਤੇ ਸਾਂਝੇ ਕੀਤੇ। ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਹੋਈ ਸੰਖੇਪ ਇਕੱਰਤਾ ਵਿਚ ਵਿਸ਼ੇਸ਼ ਤੌਰ 'ਤੇ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ ਵੀ ਹਾਜ਼ਰੀ ਲਗਵਾਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਸ. ਬਲਜਿੰਦਰ ਤੂਰ ਨੇ ਦੱਸਿਆ ਕਿ ਇਸ ਵਾਰ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾਣ ਵਾਲੀ ਪੰਜਵੀਂ ਨੈਸ਼ਨਲ ਪੱਧਰ ਦੀ ਓਪਨ ਗੱਤਕਾ ਚੈਂਪੀਅਨਸ਼ਿਪ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਚੁਪਕੀ, ਪਟਿਆਲਾ ਵਿਖੇ ਮਿਤੀ 2 ਅਤੇ 3 ਅਕਤੂਬਰ 2021 ਨੂੰ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਵਿਚ ਲਗਪਗ 25 ਰਾਜਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਅੰਡਰ 14, 17, 19, 22, 25 ਅਤੇ ਅੰਡਰ 28 ਉਮਰ ਵਰਗ ਵਿਚ ਭਾਗ ਲੈਣਗੀਆਂ। ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਗੱਤਕਾ
ਮੀਟਿੰਗ ਦੌਰਾਨ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਗੱਤਕਾ ਖੇਡ ਨੂੰ ਬਣਦਾ ਮਾਣ ਦਵਾਉਣ ਲਈ ਪਹਿਲਾਂ ਵੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਲਗਾਤਾਰ 7 ਏਕ ਓਂਕਾਰ ਨੈਸ਼ਨਲ ਗੱਤਕਾ ਕੱਪ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲ਼ੇ ਸਮੇਂ ਵਿਚ ਵੀ ਇਹ ਉਪਰਾਲੇ ਜਾਰੀ ਰਹਿਣਗੇ। ਸ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਵਚਬੱਧ ਹੈ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਸਟੰਟਬਾਜੀ ਕਰਨ ਵਾਲਿਆਂ ਤੋਂ ਅਤੇ ਗੱਤਕੇ ਤੇ ਨਾਮ ਤੇ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸੰਧੂ, ਗੁਰਵਿੰਦਰ ਕੌਰ ਕਪੂਰਥਲਾ, ਪਰਵਿੰਦਰ ਸਿੰਘ ਕੰਡਾ, ਗੁਰਲਾਲ ਸਿੰਘ ਭਿਖੀਵਿੰਡ, ਹਰਦੀਪ ਸਿੰਘ ਮੋਗਾ, ਸੁਖਚੈਨ ਸਿੰਘ ਫਿਰੋਜ਼ਪੁਰ, ਸੁਖਦੀਪ ਸਿੰਘ ਲੁਧਿਆਣਾ, ਇੰਦਰਪ੍ਰੀਤ ਕੌਰ ਲੁਧਿਆਣਾ, ਹਰਮਿੰਦਰ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਬਠਿੰਡਾ ਅਤੇ ਰਘਬੀਰ ਸਿੰਘ ਡੇਹਲੋਂ ਹਾਜ਼ਰ ਰਹੇ।