ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ
ਸਰਕਾਰ ਤੇ ਜ਼ਲਿ੍ਹਾ ਪ੍ਰਸਾਸ਼ਨ ਨੇ ਜੇਕਰ ਆਉਂਦੇ ਦਿਨਾਂ ਵਿਚ ਪਿੰਡ ਰਾਮਾਂ ਦੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਅਸੀਂ ਸਿਆਸੀ ਪਾਰਟੀਆਂ ਨੂੰ ਪਿੰਡਾਂ 'ਚ ਦਾਖਲ ਨਹੀਂ ਹੋਣ ਦੇਵਾਂਗੇ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪਿੰਡ ਰਾਮਾਂ ਵਿਖੇ ਮੀਂਹ ਦੇ ਪਾਣੀ ਨਾਲ ਹਜਾਰਾਂ ਏਕੜ ਕਣਕ ਅਤੇ ਆਲੂਆਂ ਦੀ ਖਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਸਮੇਂ ਕੀਤਾ। ਮਨਜੀਤ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਲਾਬੀ ਸੁੰਡੀ ਦੇ ਮੁਆਵਜੇ ਦੀਆਂ ਫਾਇਲਾਂ ਵੀ ਦਫ਼ਤਰਾਂ ਵਿਚ ਬੰਦ ਕਰਕੇ ਰੱਖ ਲਈਆਂ ਕਿਸਾਨਾਂ ਨੂੰ ਉਨਾਂ੍ਹ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ। ਉਨਾਂ੍ਹ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਖਰਾਬ ਹੋਈ ਫਸਲ ਦੀ ਗਿਰਦਾਬਰੀ ਨਹੀਂ ਕਰਵਾਈ ਤਾਂ ਅਸੀ ਮਜ਼ਬੂਰਨ ਸੰਘਰਸ਼ ਦੇ ਰਾਹ ਪਵਾਂਗੇ। ਉਨਾਂ੍ਹ ਕਿਹਾ ਅੱਜ ਡੀਸੀ ਮੋਗਾ ਨੂੰ ਮਿਲ ਕੇ ਕਿਸਾਨਾਂ ਨੂੰ ਲੱਖ ਰੁਪਏ ਦਾ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਮਨਜੀਤ ਧਨੇਰ ਨੇ ਕਿਹਾ ਆਲੂਆਂ ਦੀ ਫਸਲ ਤੇ ਕਿਸਾਨ ਪ੍ਰਤੀ ਏਕੜ 80 ਹਜਾਰ ਰੁਪਏ ਖਰਚਾ ਕਰੀ ਬੈਠੇ ਹਨ ਹੁਣ ਉਨਾਂ੍ਹ ਦੀ ਫਸਲ ਮੀਂਹ ਨਾਲ ਬਿਲਕੁੱਲ੍ਹ ਖਰਾਬ ਹੋ ਚੁੱਕੀ ਹੈ। ਮਨਜੀਤ ਧਨੇਰ ਨੇ ਹਸਰ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੀੜਤ ਕਿਸਾਨਾਂ ਦੇ ਇਸ ਘੋਲ ਦੀ ਹਮਾਇਤ ਤੇ ਆਵੋ ਅਤੇ ਕਿਸਾਨਾਂ ਬਣਦਾ ਹੱਕ ਦਿਵਾਇਆ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ, ਕਰਮਜੀਤ ਸਿੰਘ, ਲਛਮਣ ਸਿੰਘ ਨੀਟੂ, ਸਿੰਕਦਰ ਸਿੰਘ, ਜੋਗਿੰਦਰ ਸਿੰਘ , ਮਲਕੀਤ ਸਿੰਘ ਪੰਚ, ਦੇਖ ਸਿੰਘ ਪੰਚ, ਜਰਨੈਲ ਸਿੰਘ, ਜੰਟਾ ਸਿੰਘ ਪੰਚ, ਨੇਕ ਸਿੰਘ ਮਾਨ, ਗੁਰਦੀਪ ਸਿੰਘ ਪੰਚ, ਗੁਰਪ੍ਰਰੀਤ ਸਿੰਘ, ਡਾਕਟਰ ਸੁਰਿੰਦਰ ਸਿੰਘ ਆਦਿ ਹਾਜਰ ਸਨ।