ਸਟਾਫ ਰਿਪੋਰਟਰ, ਮੋਗਾ : ਮੋਗਾ ਨੇੜਲੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੋ੍ਮਣੀ ਅਕਾਲੀ ਦਲ ਮਹਿਣਾ ਦੇ ਸਰਕਲ ਪ੍ਰਧਾਨ ਸਰਪੰਚ ਨਿਹਾਲ ਸਿੰਘ ਭੁੱਲਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਟੂਰਨਾਮੈਂਟ ਵਿਚ ਪੱਖੀ ਕਲਾਂ ਦੀ ਟੀਮ ਨੇ ਪਹਿਲਾਂ ਸਥਾਨ ਅਤੇ ਬਾਘਾ ਪੁਰਾਣਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਰਾਪਤ ਕੀਤਾ। ਇਸ ਕਰਵਾਏ ਗਏ ਟੂਰਨਾਮੈਂਟ ਦੌਰਾਨ ਬੱਗੂ ਬਾਘਾ ਪੁਰਾਣਾ ਅਤੇ ਜੱਗੀ ਆਲਮਵਾਲਾ ਨੇ ਸਾਈਕਲ ਜਿੱਤੇ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਪਹਿਲਾ ਇਨਾਮ ਨਿਹਾਲ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਜੀਤਾ ਸਿੰਘ ਭੁੱਲਰ ਯੂ.ਐਸ.ਏ ਵੱਲੋਂ ਦਿੱਤਾ ਗਿਆ।
ਇਸ ਮੌਕੇ ਨਿਹਾਲ ਸਿੰਘ ਭੁੱਲਰ ਵੱਲੋਂ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਸਹਿਣਸੀਲਤਾ ਵੀ ਸੁਖਾਉਂਦੀਆਂ ਹਨ। ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ ਖੇਡਾਂ ਵੱਲ ਧਿਆਨ ਦੇਣ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਬਲਤੇਜ ਸਿੰਘ ਬੁੱਟਰ, ਨੱਥਾ ਸਿੰਘ ਧਾਲੀਵਾਲ, ਲਾਲੀ ਬੁੱਟਰ, ਰਵਿੰਦਰ ਸਿੰਘ ਪੰਚ, ਲਛਮਦ ਸਿੰਘ ਪੰਚ, ਚਤਰ ਸਿੰਘ ਪੰਚ, ਬੂਟਾ ਸਿੰਘ, ਸਾਬਕਾ ਪੰਚ, ਅਮਰ ਸਿੰਘ ਸਾਬਕਾ ਪੰਚ, ਕਾਲੀ ਭੁੱਲਰ, ਸੋਨੀ ਭੁੱਲਰ, ਗੋਪੀ ਭੁੱਲਰ, ਬੂਟਾ ਸਿੰਘ, ਸਾਹਿਲ ਸਿੱਧੂ, ਇਕਬਾਲ ਸਿੰਘ, ਮਨਵੀਰ ਸਿੰਘ, ਸੁਖਦੇਵ ਸਿੰਘ, ਅਮਨਾ, ਪ੍ਰਗਟ ਅਤੇ ਸਮੂਹ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ। ਅਖੀਰ ਵਿਚ ਪ੍ਰਬੰਧਕਾਂ ਨੇ ਪਹੁੰਚੀਆਂ ਟੀਮਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।