ਵਕੀਲ ਮਹਿਰੋਂ, ਮੋਗਾ : ਟੀਐੱਲਐੱਫ ਵਿਖੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਦੇ ਮੰਤਵ ਨਾਲ ਸਪੇਲ ਬੀ ਮੁਕਾਬਲੇਬਾਜ਼ੀ ਕਰਵਾਈ ਗਈ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਦੱਸਿਆ ਕਿ ਸਕੂਲ ਦੇ ਬੱਚਿਆ ਲਈ ਨਵੇਂ ਸ਼ਬਦ ਸਿੱਖਣ ਅਤੇ ਉਸ ਦੇ ਉਚਾਰਨ ਦੀ ਮਹੱਤਤਾ 'ਤੇ ਜ਼ੋਰ ਦੇਣ ਲਈ ਸਪੇਲ ਬੀ ਮੁਕਾਬਲਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਬਦ ਦਾ ਸਹੀ ਉਚਾਰਨ ਇਕ ਕਲਾ ਹੈ ਅਤੇ ਉਪਯੋਗੀ ਜੀਵਨ ਕੌਸ਼ਲ ਵੀ। ਇਹ ਸ਼ੁੱਧ ਲੇਖਣ ਕੌਸ਼ਲ ਹਾਸਲ ਕਰਨ ਲਈ ਜ਼ਰੂਰੀ ਸ਼ਬਦਾਂ ਵਿਚੋਂ ਇਕ ਹੈ। ਉਚਾਰਨ ਵਿਚ ਆਤਮ ਵਿਸ਼ਵਾਸ ਹੋਣ ਨਾਲ ਸਾਖਰਤਾ ਦੇ ਸਾਰੇ ਪਹਿਲੂਆਂ ਵਿਚ ਵਿਸ਼ਵਾਸ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਭਾਸ਼ਾ ਸਿੱਖਣ ਵਿਚ ਅੱਖਰਾਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸਕੂਲ ਵਿਚ ਇਹ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਬੱਚਿਆਂ ਨੇ ਖੇਡ-ਖੇਡ ਵਿਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਕੀਤਾ ਅਤੇ ਇਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਨਾਲ ਬੱਚਿਆ ਵਿਚ ਆਤਮ ਵਿਸ਼ਵਾਸ, ਉਤਸ਼ਾਹ, ਲਗਨ ਦਾ ਸੰਚਾਰ ਹੁੰਦਾ ਹੈ। ਇਸ ਮੁਕਾਬਲੇ ਵਿਚ ਏਬੀਸੀ ਸੈਕਸ਼ਨਾਂ ਦੀ ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਸੈਕਸ਼ਨ ਏ ਵਿਚ ਸੀ ਟੀਮ, ਸੈਕਸ਼ਨ ਬੀ ਵਿਚ ਏ ਟੀਮ ਅਤੇ ਸੈਕਸ਼ਨ ਸੀ ਵਿਚ ਏ ਟੀਮ ਜੇਤੂ ਰਹੀ। ਇਸ ਮੁਕਾਬਲੇ ਵਿਚ ਜੇਤੂ ਰਹਿਣ ਵਾਲੀ ਟੀਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।