- ਡਾ. ਐੱਸਪੀ ਸਿੰਘ ਓਬਰਾਏ ਦੀ ਜ਼ਿੰਦਗੀ 'ਤੇ ਬਣ ਰਹੀ ਿਫ਼ਲਮ ਸਮਾਜ ਸੇਵੀਆਂ ਲਈ ਪੇ੍ਰਰਨਾਦਾਇਕ ਹੋਵੇਗੀ : ਲੂੰਬਾ
ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪਿਛਲੇ 12 ਸਾਲ ਤੋਂ ਆਪਣੀ ਆਮਦਨ ਦਾ 98 ਫ਼ੀਸਦੀ ਹਿੱਸਾ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖਰਚ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ, ਜੋ ਕਿ 350 ਰੁਪਏ ਲੈ ਕੇ ਘਰੋਂ ਨਿਕਲੇ ਸਨ ਤੇ ਪੂਰੀ ਦੁਨੀਆ ਵਿਚ ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਹਨ, ਦੀ ਜ਼ਿੰਦਗੀ 'ਤੇ ਨਿਰਦੇਸ਼ਕ ਮਹੇਸ਼ ਭੱਟ ਵੱਲੋਂ ਬਣਾਈ ਜਾ ਰਹੀ ਫਿਲਮ ਸਮਾਜ ਸੇਵੀ ਅਤੇ ਆਮ ਲੋਕਾਂ ਲਈ ਪੇ੍ਰਰਨਾਦਾਇਕ ਸਿੱਧ ਹੋਵੇਗੀ।
ਇਸ ਫਿਲਮ ਨੂੰ ਦੇਖ ਕੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦਾ 20 ਰੁਪਏ ਦੇ ਸੱਚੇ ਸੌਦੇ ਸਿਧਾਂਤ ਸਮਝ ਆਵੇਗਾ ਤੇ ਉਹ ਆਪਣੀਆਂ ਇੱਛਾਵਾਂ 'ਤੇ ਕਾਬੂ ਕਰ ਕੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਗੇ ਆਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਬਸਤੀ ਗੋਬਿੰਦਗੜ੍ਹ ਸਥਿਤ ਦਫ਼ਤਰ ਵਿਚ 160 ਦੇ ਕਰੀਬ ਵਿਧਵਾ ਅੌਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਹਰ ਮਹੀਨੇ 10 ਹਜਾਰ ਦੇ ਕਰੀਬ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਚ 55 ਚੈਰੀਟੇਬਲ ਲੈਬ ਸਥਾਪਤ ਕਰਨ ਦਾ ਐਲਾਨ ਕੀਤਾ ਸੀ ਤੇ 40 ਦੇ ਕਰੀਬ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ।
ਸ਼ਹਿਰ ਵਿਚ ਵੀ ਬਸਤੀ ਗੋਬਿੰਦਗੜ੍ਹ ਵਿਖੇ ਲੈਬ ਚੱਲ ਰਹੀ ਹੈ, ਜਿਸ ਵਿਚ ਬਾਜ਼ਾਰ ਨਾਲੋਂ 80 ਫੀਸਦੀ ਸਸਤੇ ਰੇਟਾਂ ਤੇ ਸਾਰੇ ਟੈਸਟ ਕੀਤੇ ਜਾ ਹਨ ਤੇ ਰੋਜਾਨਾ ਸੈਂਕੜੇ ਮਰੀਜ ਇਸ ਦਾ ਲਾਭ ਲੈ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੋ੍ਜੈਕਟ ਚਲਾਏ ਜਾ ਰਹੇ ਹਨ। ਇਸ ਮੌਕੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਡਾ. ਓਬਰਾਏ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਇਨਸਾਨ ਦੁਨੀਆ ਤੇ ਬਹੁਤ ਘੱਟ ਹਨ ਜੋ ਦੂਜੇ ਦੇ ਦੁੱਖ ਨੂੰ ਆਪਣਾ ਸਮਝ ਕੇ ਉਸਦਾ ਹੱਲ ਕਰਨ ਲਈ ਕੰਮ ਕਰਦੇ ਹਨ। ਇਸ ਮੌਕੇ ਟਰੱਸਟ ਮੈਂਬਰਾਂ ਵੱਲੋਂ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਟਰੱਸਟ ਦੇ ਮੈਂਬਰ ਦਵਿੰਦਰਜੀਤ ਸਿੰਘ ਗਿੱਲ, ਹਰਭਿੰਦਰ ਸਿੰਘ ਜਾਨੀਆਂ, ਦਰਸ਼ਨ ਸਿੰਘ ਲੋਪੋਂ, ਨਰਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।