ਵਕੀਲ ਮਹਿਰੋਂਹ, ਮੋਗਾ :
ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ) ਪੰਜਾਬ ਜ਼ਿਲ੍ਹਾ ਮੋਗਾ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਚ ਹੋਈ। ਮੀਟਿੰਗ ਦੀ ਕਾਰਵਾਈ ਗੁਲਜਾਰ ਸਿੰਘ ਘਲੱਕਲਾਂ ਨੇ ਚਲਾਈ ਅਤੇ ਜ਼ਿਲ੍ਹਾ ਪ੍ਰਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰਰੈਸ ਨੂੰ ਰਿਲੀਜ਼ ਕੀਤੀ। ਇਸ ਮੌਕੇ ਹਰਜੀਵਨ ਸਿੰਘ ਲੰਡੇਕੇ, ਅੱਤਰ ਸਿੰਘ ਸੋਨੂੰ ਮੋਗਾ ਬਾਗ ਗਲੀ, ਗੁਰਬਚਨ ਸਿੰਘ ਚੰਨੂੰਵਾਲਾ ਜ਼ਿਲ੍ਹਾ ਵਿੱਤ ਸਕੱਤਰ, ਮੁਕੰਦ ਕਮਲ, ਦਰਸ਼ਨ ਸਿੰਘ ਰੌਲੀ, ਜਗਰੂਪ ਸਿੰਘ ਦੌਲਤਪੁਰਾ, ਰਛਪਾਲ ਸਿੰਘ ਪਟਵਾਰੀ, ੳੇੁਧਮ ਸਿੰਘ ਕੋਟ ਮੁਹਮੰਦ ਖਾਂ, ਜਸਵੰਤ ਸਿੰਘ ਪੰਡੋਰੀ, ਰਮਨਦੀਪ ਸਿੰਘ ਰਿੰਪੀ, ਸੁਰਜੀਤ ਸਿੰਘ ਕੋਰੋਟਾਣਾ, ਜਸਵਿੰਦਰ ਸਿੰਘ ਮੁਖਤਿਆਰ ਸਿੰਘ ਦੀਨਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨ ਅਤੇ ਆਮ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ। ਖੇਤਾਂ ਵਿਚ ਇਹ ਜਾਨਵਰ ਫਸਲਾਂ ਉਜਾੜਦੇ ਹਨ। ਇਨਾਂ ਕਰ ਕੇ ਸੜਕਾਂ ਤੇ ਵੱਡੀ ਪੱਧਰ 'ਤੇ ਐਕਸੀਡੈਂਟ ਹੋ ਰਹੇ ਹਨ। ਇਹ ਅਵਾਰਾ ਡੰਗਰ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਪ੍ਰਸ਼ਾਸਨ ਨੂੰ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਅਵਾਰਾ ਡੰਗਰਾਂ ਦਾ ਉਚੇਚੇ ਤੌਰ 'ਤੇ ਪ੍ਰਬੰਧਨ ਕੀਤਾ ਜਾਵੇ ਨਹੀਂ ਤਾਂ ਕਿਸਾਨ ਪਿੰਡਾਂ ਤੋਂ ਡੰਗਰ ਇੱਕਠੇ ਕਰਕੇ ਐਸ.ਡੀ.ਐਮ. ਅਤੇ ਜ਼ਿਲ੍ਹੇ ਦੇ ਦਫਤਰਾਂ ਵਿਚ ਛੱਡਣ ਲਈ ਮਜਬੂਰ ਹੋਣਗੇ। ਇਥੇ ਦੱਸਣਾ ਜ਼ਰੂਰੀ ਹੈ ਕਿ ਹਰ ਇੱਕ ਦੀ ਖਰੀਦ ਉਪੱਰ ਗਊ ਸੈੱਸ ਲਗਾਇਆ ਹੋਇਆ ਹੈ। ਲੋਕਾਂ ਤੋਂ ਕਰੋੜਾ ਰੁਪਏ ਸਰਕਾਰ ਨੇ ਗਉ ਸੈੱਸ ਦੇ ਨਾਮ ਤੇ ਲਏ ਹੋਏ ਹਨ ਪੰ੍ਤੂ ਅਵਾਰਾ ਡੰਗਰਾਂ ਦਾ ਕਿਧਰੇ ਵੀ ਪ੍ਰਬੰਧਨ ਦਿਖਾਈ ਨਹੀਂ ਦਿੰਦਾ।