ਅਵਤਾਰ ਸਿੰਘ, ਅਜੀਤਵਾਲ :
ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਮੋਗਾ 1 ਦਾ ਚੋਣ ਇਜਲਾਸ ਪਿੰਡ ਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਜਲਾਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਨੇ ਕੀਤੀ।
ਇਸ ਮੌਕੇ ਜਥੇਬੰਦੀ ਦੇ ਇਤਿਹਾਸ, ਐਲਾਨਨਾਮਾ ਅਤੇ ਵਿਧਾਨ ਤੇ ਵਿਚਾਰ ਚਰਚਾ ਕੀਤੀ। ਪਿਛਲੇ ਇਜਲਾਸ ਤੋਂ ਲੈ ਕੇ ਅੱਜ ਤਕ ਦੀਆਂ ਬਲਾਕ ਦੀ ਸਰਗਰਮੀਆਂ, ਬਲਾਕ ਦੀ ਸਥਿਤੀ ਬਾਰੇ ਤਿਆਰ ਕੀਤੀ ਰਿਪੋਰਟ ਪੜ੍ਹੀ ਗਈ ਅਤੇ ਉਸ ਤੇ ਵਿਚਾਰ ਚਰਚਾ ਕੀਤੀ ਗਈ। ਉਸ ਤੋਂ ਬਾਅਦ ਪੁਰਾਣੀ ਬਲਾਕ ਕਮੇਟੀ ਭੰਗ ਕਰ ਕੇ ਨਵੀਂ 16 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਵਿਚ ਬਲਾਕ ਪ੍ਰਧਾਨ ਬੂਟਾ ਸਿੰਘ ਤਖਾਣਵੱਧ, ਮੀਤ ਪ੍ਰਧਾਨ ਜਸਪਾਲ ਸਿੰਘ ਪਰਾਣੇਵਾਲਾ, ਸਕੱਤਰ ਬਲਵਿੰਦਰ ਸਿੰਘ ਪਰਾਣੇ ਵਾਲਾ, ਸਹਾਇਕ ਸਕੱਤਰ ਬਲਦੇਵ ਸਿੰਘ ਕੋਕਰੀ ਕਲਾਂ, ਖਜ਼ਾਨਚੀ ਸੁਖਵੀਰ ਸਿੰਘ ਡਾਲਾ, ਪ੍ਰਰੈੱਸ ਸਕੱਤਰ ਅਵਤਾਰ ਸਿੰਘ ਡਾਲਾ ਦੀ ਅਹੁਦੇਦਾਰਾਂ ਵਜੋਂ ਚੋਣ ਕੀਤੀ ਗਈ। ਇਸ ਸਮੇਂ ਗੁਰਮੇਲ ਸਿੰਘ ਕੋਕਰੀ ਕਲਾਂ, ਕੁਲਦੀਪ ਸਿੰਘ ਕਪੂਰੇ, ਬਲਵਿੰਦਰ ਸਿੰਘ ਕਪੂਰੇ, ਮਲਕੀਤ ਸਿੰਘ ਤਖਾਣਵੱਧ, ਲਖਵੀਰ ਸਿੰਘ ਬੁੱਘੀਪੁਰਾ, ਊਧਮ ਸਿੰਘ ਬੁੱਘੀਪੁਰਾ, ਗੁਰਮੇਲ ਸਿੰਘ ਢੁੱਡੀਕੇ, ਗੁਰਦੀਪ ਸਿੰਘ ਢੁੱਡੀਕੇ, ਮੋਹਣ ਸਿੰਘ ਡਾਲਾ, ਬਲਵਿੰਦਰ ਸਿੰਘ ਨਵਾਂ ਤਖਾਣਵੱਧ ਦੀ ਬਲਾਕ ਕਮੇਟੀ ਮੈਂਬਰਾਂ ਵਜੋਂ ਚੋਣ ਕੀਤੀ ਗਈ।