ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ :
ਸੀਟੀ ਯੂਨੀਵਰਸਿਟੀ ਵਿਖੇ ਵੱਡੇ ਪੱਧਰ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੰਗਰੇਜ਼ੀ ਸੰਚਾਰ, ਸ਼ਖਸੀਅਤ ਵਿਕਾਸ, ਸਾਫਟ ਸਕਿੱਲ, ਨੌਕਰੀ ਅਤੇ ਹੁਨਰ ਨੂੰ ਨਿਖਾਰਨ ਲਈ ਕੈਂਪਸ ਵਿਚ ਡਿਜੀਟਲ ਭਾਸ਼ਾ ਲੈਬ ਦਾ ਉਦਘਾਟਨ ਕੀਤਾ। ਇਸ ਭਾਸ਼ਾ ਲੈਬ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈ-ਲਰਨਿੰਗ ਸੌਫਟਵੇਅਰ ਦੇ ਨਾਲ ਈ-ਪ੍ਰਰੀਖਿਆ, ਲਾਈਵ ਕਲਾਸਰੂਮ 'ਚ ਪੜ੍ਹਨ ਦਾ ਮੌਕਾ ਮਿਲੇਗਾ।
ਇਸ ਡਿਜੀਟਲ ਲੈਬ ਦਾ ਉਦਘਾਟਨ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕੀਤਾ। ਇਸ ਮੌਕੇ ਵਾਈਸ ਚਾਂਸਲਰ ਕਾਰਜਕਾਰੀ ਡਾ. ਸਤੀਸ਼ ਕੁਮਾਰ, ਰਜਿਸਟਰਾਰ ਸਰਬਪ੍ਰਰੀਤ ਸਿੰਘ, ਮਾਰਕੀਟਿੰਗ, ਐਡਮਿਸ਼ਨ ਅਤੇ ਇੰਫੋਮੇਸ਼ਨ ਦੇ ਡਾਇਰੇਕਟਰ ਗੁਰਵਿੰਦਰਜੀਤ ਸਿੰਘ ਸੋਢੀ ਦੇ ਨਾਲ ਨਾਲ ਪੋ੍ਫੈਸ਼ਨਲ ਐਨਹਾਂਸਮੈਂਟ ਸੈੱਲ ਦੀ ਮੁਖੀ ਸੁਧਾਰ ਸ੍ਰੀ ਪਾਰਵਤੀ ਵੀ ਮੌਜੂਦ ਰਹੇ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪਿੰ੍ਸੀਪਲਾਂ ਅਤੇ ਅਧਿਆਪਕਾਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ ਅਤੇ ਪੋ੍ਫੈਸ਼ਨਲ ਐਨਹਾਂਸਮੈਂਟ ਸੈੱਲ, ਸੀਟੀ ਯੂਨੀਵਰਸਿਟੀ ਦੁਆਰਾ ਆਯੋਜਿਤ ਕੰਪਿਊਟਰ ਏਡਿਡ ਲੈਂਗੂਏਜ ਲਰਨਿੰਗ ਕਾਲ ਵਰਕਸ਼ਾਪ ਵਿਚ ਭਾਗ ਲਿਆ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਅਧਿਆਪਕਾਂ ਨੂੰ ਆਪਣੀ ਡਿਜੀਟਲ ਸਾਖਰਤਾ ਅਤੇ ਹੁਨਰ ਨੂੰ ਅਪਗੇ੍ਡ ਕਰਨ ਲਈ ਪੇ੍ਰਿਤ ਕੀਤਾ। ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਾਰਜਕਾਰੀ ਡਾ. ਸਤੀਸ਼ ਨੇ ਮਾਹਿਰਾਂ ਨਾਲ ਇਕੱਠੇ ਮਿਲਕੇ ਗੈਸਟ ਲੈਕਚਰ ਅਤੇ ਵਰਕਸ਼ਾਪ ਰਾਹੀਂ ਪਰਸਪਰ ਸਬੰਧਾਂ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ ਅਤੇ ਇਸ ਲੈਬ ਬਾਰੇ ਜਾਣਕਾਰੀ ਦਿੱਤੀ।