ਸਟਾਫ ਰਿਪੋਰਟਰ, ਮੋਗਾ : ਸ਼੍ਮਿਕ ਭਾਰਤੀ ਵੱਲੋਂ ਐੱਲਆਈਸੀ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਸੀਐੱਸਆਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰਰੇਸ਼ਨ ਕੈਂਪ ਪੰਡੋਰੀ ਅਰਾਈਆਂ ਵਿਖੇ ਲਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਰਾਜੈਕਟ ਮੈਨੇਜਰ ਨਵਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਜਗਦੰਬਾ ਅੱਖਾਂ ਦਾ ਹਸਪਤਾਲ ਰਾਜੇਆਣਾ ਵੱਲੋਂ ਡਾ. ਵਿਸ਼ਾਲ ਬਰਾੜ ਅਤੇ ਟੀਮ ਦੀ ਅਗਵਾਈ ਹੇਠ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਵਿਚ 260 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਦੌਰਾਨ 170 ਜ਼ਰੂਰਤਮੰਦ ਲੋਕਾਂ ਨੂੰ ਸ਼੍ਮਿਕ ਭਾਰਤੀ ਵੱਲੋਂ ਐੱਲਆਈਸੀ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਸਹਿਯੋਗ ਨਾਲ ਐਨਕਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਵਿਚ 32 ਮਰੀਜ਼ ਅਜਿਹੇ ਸਨ, ਜਿਨ੍ਹਾਂ ਦੇ ਚਿੱਟੇ ਮੋਤੀਏ ਦਾ ਅਪੇ੍ਸ਼ਨ ਵੀ ਜਗਦੰਬਾ ਹਸਪਤਾਲ ਰਾਜੇਆਣਾ ਵਿਚ ਮੁਫ਼ਤ ਕਰਵਾਇਆ ਜਾਵੇਗਾ। ਇਸ ਦੌਰਾਨ ਲੋਕਾਂ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਜ਼ਰੂਰਤਮੰਦ ਲੋਕਾਂ ਲਈ ਅਜਿਹੇ ਉਪਰਾਲੇ ਕਰਨਾ ਇਕ ਮਹਾਨ ਕਾਰਜ ਹੈ। ਇਸ ਦੌਰਾਨ ਜਗਦੰਬਾ ਹਸਪਤਾਲ ਦੇ ਡਾ. ਵਿਸ਼ਾਲ ਬਰਾੜ ਨੇ ਦੱਸਿਆ ਕਿ ਤਕਰੀਬਨ 32 ਲੋਕਾਂ ਦਾ ਆਪ੍ਰਰੇਸ਼ਨ 28 ਨਵੰਬਰ ਨੂੰ ਜਗਦੰਬਾ ਹਸਪਤਾਲ ਵਿਚ ਕੀਤਾ ਜਾਵੇਗਾ। ਉਨ੍ਹਾਂ ਨੇ ਸ਼੍ਮਿਕ ਭਾਰਤੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿਚ ਵੀ ਆਪਣਾ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਮੌਕੇ ਸ਼੍ਮਿਕ ਭਾਰਤੀ ਦੀ ਟੀਮ ਦੇ ਸਟਾਫ ਮੈਂਬਰ ਗੁਰਪ੍ਰਰੀਤ ਸਿੰਘ ਐਜੂਕੇਸ਼ਨ ਵਲੰਟੀਅਰਜ਼ ਗੁਰਪਿੰਦਰ ਕੌਰ, ਕਾਸ਼ਦੀਪ ਅਤੇ ਰਨਦੀਪ ਸਿੰਘ ਆਦਿ ਹਾਜ਼ਰ ਸਨ।