ਕਾਕਾ ਰਾਮੂੰਵਾਲਾ, ਚੜਿੱਕ
ਰਾਮੂੰਵਾਲਾ ਨਵਾਂ ਦੀ ਸਤਿਕਾਰਯੋਗ ਸਖਸ਼ੀਅਤ ਚਰਨ ਸਿੰਘ ਮਠਾੜੂ ਜੋ ਕੁੱਝ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ ਦੀ ਰੂਹ ਦੀ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਅੱਜ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਵਿਖੇ ਪਾਏ ਗਏ। ਭੋਗ ਉਪਰੰਤ ਵਿਛੜੀ ਰੂਹ ਨੂੰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਜਸਵੰਤ ਸਿੰਘ ਦਾਨੀ ਨੈਸ਼ਨਲ ਕਾਨਵੈਂਟ ਸਕੂਲ ਮੋਗਾ, ਬਲਦੇਵ ਸਿੰਘ ਵਾਰੰਟ ਅਫਸਰ, ਮੰਗਤ ਰਾਮ ਤਲਵੰਡੀ ਭਾਈ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਰਾਮੂੰਵਾਲਾ ਨਵਾਂ, ਡੇਜਟਸ ਕਬੱਡੀ ਪ੍ਰਮੋਟਰ ਬਹਿਰੀਨ, ਡਾ. ਰਛਪਾਲ ਗਿੱਲ ਕਨੇਡਾ, ਕਬੱਡੀ ਐਸੋਸੀਏਸ਼ਨ ਬਹਿਰੀਨ ਤੇ ਹੋਰ ਸੰਸਥਾਵਾਂ ਨੇ ਸ਼ੋਕ ਸੰਦੇਸ਼ ਭੇਜੇ। ਇਸ ਮੌਕੇ ਕੁਲਵੰਤ ਕੌਰ ਮਠਾੜੂ, ਕਮਲਪ੍ਰਰੀਤ ਕੌਰ, ਗੁਰਪ੍ਰਰੀਤ ਸਿੰਘ ਤੇ ਸਰਬਜੀਤ ਸਿੰਘ ਬਹਿਰੀਨ, ਅਵਤਾਰ ਸਿੰਘ ਭੋਗਲ, ਸੁਖਦੀਪ ਕੌਰ ਭੋਗਲ, ਗੁਰਵਿੰਦਰ ਸਿੰਘ ਡਾਲਾ ਆਪ ਆਗੂ, ਅੰਬਿਕਾ ਦਾਨੀ ਪਿੰ੍ਸੀਪਲ ਨੈਸ਼ਨਲ ਕਾਨਵੈਂਟ ਸਕੂਲ ਮੋਗਾ, ਗੀਤਕਾਰ ਸਾਬ ਪਨਗੋਟਾ, ਸਰਪੰਚ ਚਮਕੌਰ ਸਿੰਘ, ਅਨਮੋਲ ਬਰਾੜ ਖੋਟੇ, ਨੰਬਰਦਾਰ ਗੁਰਮੀਤ ਕਾਕਾ, ਜਸਵਿੰਦਰ ਬੂਟਾ ਸਾਬਕਾ ਸਰਪੰਚ, ਬੀਬੀ ਹਰਮੇਲ ਕੌਰ ਤੇ ਬਿੰਦੂ ਸਰਪੰਚ ਰਾਮੂੰਵਾਲਾ ਹਰਚੋਕਾ, ਪਿ੍ਰਸੀਪਲ ਰਾਜੇਸ਼ਪਾਲ ਅਰੋੜਾ ਤੇ ਸਟਾਫ, ਬਿੰਦਰ ਮਨੀਲਾ ਖੇਡ ਪ੍ਰਮੋਟਰ, ਸਰਪੰਚ ਰਵਦੀਪ ਸਿੰਘ ਦਾਰਾਪੁਰ, ਅਜਮੇਰ ਸਿੰਘ ਸੈਕਟਰੀ ਕੋਠੇ ਜੈਤੋ ਖੋਸਾ ਚੜਿੱਕ, ਕਬੱਡੀ ਖਿਡਾਰੀ ਅਰਸ਼ ਚੋਹਲਾ ਤੇ ਮੱਖਣ ਮੱਖੀ, ਕਮੈਂਟਰ ਸੁਖਰਾਜ ਰੋਡੇ ਤੇ ਸੁੱਖਾ ਕੜਿਆਲ, ਮਾਸਟਰ ਮਹਿੰਦਰ ਸਿੰਘ, ਕੈਪਟਨ ਸੁਲੱਖਣ ਸਿੰਘ, ਹਰਦੀਪ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਕਰਮ ਸਿੰਘ ਤੇ ਬਿੰਦਰ ਸਰਪੰਚ ਰਾਮੂੰਵਾਲਾ ਕਲਾਂ, ਡਾ. ਹਰਜਿੰਦਰਪਾਲ ਪਾਲੀ, ਨਿਰਭੈ ਸਿੰਘ ਨੈਸਲੇ, ਦਲਜੀਤ ਸਿੰਘ ਤੇ ਗੁਰਨਾਮ ਸਿੰਘ ਸਾਬਕਾ ਸਰਪੰਚ ਸਾਰੇ ਰਾਮੂੰਵਾਲਾ ਹਰਚੋਕਾ, ਡਾ. ਬਲਵੰਤ ਸਿੰਘ, ਠੇਕੇਦਾਰ ਜਸਵਿੰਦਰ ਜੱਸਾ, ਬਿੱਕਰ ਸਿੰਘ ਤੇ ਜਗਜੀਤ ਸਿੰਘ, ਬਲਦੇਵ ਸਿੰਘ ਪ੍ਰਧਾਨ, ਅਵਤਾਰ ਧੰਨਾ, ਡਾ. ਭੁਪਿੰਦਰ ਜਾਝੀ, ਲੱਖਾ ਪੰਜਾਬ ਪੁਲਿਸ, ਤੇਜੀ ਕੋਚ ਆਦਿ ਹਾਜ਼ਰ ਸਨ।