ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਰਾਇਲ ਕਾਨਵੈਂਟ ਸਕੂਲ 'ਚ ਦਾਦਾ-ਦਾਦੀ ਜੀ ਨੂੰ ਸਨਮਾਨਿਤ ਕਰਨ ਤਹਿਤ ਮੋਹ ਦੀਆਂ ਤੰਦਾਂ ਸਮਾਗਮ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਗਿਆ। ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਹਿੱਤ ਸਕੂਲ 'ਚ 'ਮੋਹ ਦੀਆਂ ਤੰਦਾਂ' ਥੀਮ 'ਤੇ ਆਧਾਰਿਤ ਰੰਗਾਰੰਗ ਪੋ੍ਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਦਾਦਾ-ਦਾਦੀ ਜੀ ਨੇ ਸਕੂਲ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਪਹੁੰਚੇ ਬਜ਼ੁਰਗਾਂ ਦੇ ਕਰ-ਕਮਲਾਂ ਰਾਹੀਂ ਸਕੂਲ ਵਿਚ ਲਗਵਾਈ ਲਿਫਟ ਦਾ ਉਦਘਾਟਨ ਕਰਵਾਇਆ ਗਿਆ। ਪੋ੍ਗਰਾਮ ਦਾ ਆਗਾਜ਼ ਨਿਖਲ ਵਾਲੀਆ ਵੱਲੋਂ ਆਪਣੇ ਸਵ. ਦਾਦਾ-ਦਾਦੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ ਗਿਆ। ਇਸ ਮੌਕੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਸਮੇਂ ਦੀਆਂ ਅਨੇਕਾਂ ਖੇਡਾਂ ਖਿਡਾਈਆਂ ਅਤੇ ਸਰਗਰਮੀਆਂ ਕਰਵਾਈਆਂ ਗਈਆਂ। ਜਿਸ ਵਿਚ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਪੁਰਾਣੇ ਪੰਜਾਬ ਦਾ ਦਿ੍ਸ਼ ਪੇਸ਼ ਕੀਤਾ। ਬੱਚਿਆਂ ਨੇ ਸਕੂਲ ਪਹੁੰਚੇ ਆਪਣੇ ਦਾਦਾ-ਦਾਦੀ ਜੀ ਦੇ ਮਨੋਰੰਜਨ ਲਈ ਉਨ੍ਹਾਂ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟਾਉਂਦਿਆਂ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੈਡਮ ਸੋਨੀਕਾ ਵਾਲੀਆ ਅਤੇ ਪਿੰ੍ਸੀਪਲ ਮੈਡਮ ਰੀਮਾ ਗਰੋਵਰ ਨੇ ਰਾਇਲ ਸਕੂਲ ਦੇ ਵਿਹੜੇ ਪਹੁੰਚੇ ਬਜ਼ੁਰਗਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਸ਼ੀਰਵਾਦ ਦੇਣ ਲਈ ਆਏ।