ਭੀਖੀ, ਬਲਕਾਰ ਸਹੋਤਾ : ਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਪਾਰਟੀ ਟਿੱਕਟ ਨਾਲ ਨਿਵਾਜ਼ਣ ਦੇ ਵਿਰੋਧ ਵਿਚ ਜਿਸ ਤਰ੍ਹਾ ਟਕਸਾਲੀ ਕਾਂਗਰਸੀ ਪਰਿਵਾਰ ਗਾਗੋਵਾਲ, ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਭੁਪਾਲ ਖੁੱਲਕੇ ਸਾਹਮਣੇ ਆਏ ਹਨ, ਕਾਰਨ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰ ਅਤੇ ਵੋਟਰ ਹਾਲੇ ਤਕ ਵੀ ਦੁਚਿੱਤੀ ਵਿਚ ਹਨ, ਭਾਵੇ ਸਿਧੂ ਮੂਸੇ ਵਾਲਾ ਵੱਲੋਂ ਸਰਗਰਮੀ ਨਾਲ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ।ਇਤਿਹਾਸ ਗਵਾਹ ਹੈ ਕਿ ਹਾਈਕਮਾਂਡ ਦਾ ਜੇਕਰ ਕਾਂਗਰਸੀ ਵਰਕਰਾਂ ਨੂੰ ਫੈਸ਼ਲਾ ਰਾਸ ਨਾ ਆਵੇ ਤਾ ਉਹ ਵੱਡਾ ਉੱਲਟਫੇਰ ਵੀ ਕਰ ਦਿੰਦੇ ਹਨ।1980 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਟਰੀ ਨੇ ਮਾਨਸਾ ਤੋਂ ਬਾਹਰੀ ਉਮੀਦਵਾਰ ਤਰਲੋਚਨ ਸਿੰਘ ਰਿਆਸਤੀ ਨੂੰ ਚੋਣ ਲੜਾਈ ਸੀ, ਪ੍ਰੰਤੂ ਬਾਹਰੀ ਉਮੀਦਵਾਰ ਹੋਣ ਕਾਰਨ ਸਥਾਨਕ ਕਾਂਗਰਸੀਆਂ ਦੀ ਉਦਾਸਸੀਨਤਾ ਨੇ ਉਸ ਨੂੰ ਚਾਰੋਂ ਖਾਨੇ ਚਿੱਤ ਕਰਕੇ ਹਾਈਕਮਾਂਡ ਨੂੰ ਆਪਣੀ ਨਰਾਜ਼ਗੀ ਦਰਸਾ ਦਿੱਤੀ ਸੀ, ਸਰਦਾਰ ਰਿਆਸਤੀ ਤੱਤਕਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਜ਼ਦੀਕੀਆਂ ਵਿੱਚੋਂ ਸਨ, ਸ਼੍ਰੀਮਤੀ ਇੰਦਰਾ ਗਾਂਧੀ ਨੇ ਮਾਨਸਾ ਵਿੱਚ ਵੱਡੀ ਰੈਲੀ ਕਰਕੇ ਉਨ੍ਹਾ ਨੂੰ ਸੂਬੇ ਦਾ ਸੰਭਾਵੀ ਮੁੱਖ ਮੰਤਰੀ ਵੀ ਅੇਲਾਨਿਆ ਸੀ, ਪਰ ਕਾਂਗਰਸੀ ਵੋਟਰਾ ਨੇ ਆਪਣੇ ਵੱਡੇ ਲੀਡਰ ਦੀ ਇੱਕ ਵੀ ਨਾ ਸੁਣੀ।ਤਰਲੋਚਨ ਸਿੰਘ ਰਿਆਸਤੀ ਭਾਰਤੀ ਕਮਿਊਨਿਸ਼ਟ ਪਾਰਟੀ ਦੇ ਬੂਟਾ ਸਿੰਘ ਤੋਂ 8631 ਵੋਟਾ ਦੇ ਫ਼ਰਕ ਨਾਲ ਹਾਰੇ ਸਨ।1885 ਵਿੱਚ ਧਰਮਯੁੱਧ ਮੋਰਚੇ ਦੇ ਪ੍ਰਭਾਵ ਅਧੀਨ ਬੇਸ਼ੱਕ ਕਾਂਗਰਸੀ ਉਮੀਦਵਾਰ ਰਾਮਪਾਲ ਢੈਪਈ ਅਕਾਲੀ ਉਮੀਦਵਾਰ ਜਸਵੰਤ ਸਿੰਘ ਫਫੜੇ ਤੋਂ ਹਾਰ ਗਏ ਸਨ, ਫਿਰ 1992 ਵਿੱਚ ਕਾਂਗਰਸ ਨੇ ਮੋੜਾ ਪਾਇਆਂ ਅਤੇ ਸ਼ੇਰ ਸਿੰਘ ਗਾਗੋਵਾਲ ਵਿਧਾਇਕ ਚੁਣੇ ਗਏ।1997 ਵਿੱਚ ਕਾਂਗਰਸ ਦਾ ਖੱਬੀਆਂ ਧਿਰਾ ਨਾਲ ਗੰਠਜੋੜ ਹੋਣ ਕਾਰਨ ਮਾਨਸਾ ਤੋਂ ਟਿਕਟ ਸੀ.ਪੀ.ਆਈ ਦੇ ਹਿੱਸੇ ਆਈ ਤੇ ਨਰਾਜ਼ਗੀ ਦਰਸਾਉਦੇ ਹੋਏ ਕਾਂਗਰਸੀਆ ਨੇ ਫਿਰ ਹੱਥ ਪਿੱਛੇ ਖਿੱਚ ਲਿਆ, ਸੀਟ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਅੋਲਖ਼ ਦੀ ਝੋਲੀ ਜਾ ਪਈ।2002 ਵਿੱਚ ਫਿਰ ਕਾਂਗਰਸ ਨੇ ਖੱਬੀਆ ਧਿਰਾਂ ਨਾਲ ਸਮਝੋਤਾ ਕਰਕੇ ਸੀਟ ਸੀ.ਪੀ.ਆਈ ਦੇ ਹਿੱਸੇ ਛੱਡ ਦਿੱਤੀ ਇਸ ਵਾਰ ਤਾ ਕਾਂਗਰਸੀਆਂ ਦੇ ਸਬਰ ਦਾ ਬੰਨ ਟੁੱਟ ਗਿਆ, ਵਰਕਰਾਂ ਵੱਲੋਂ ਕਾਂਗਰਸੀ ਆਗੂ ਸ਼ੇਰ ਸਿੰਘ ਗਾਗੋਵਾਲ ਨੂੰ ਆਜ਼ਾਦ ਚੋਣ ਲੜਾਉਣ ਦਾ ਫੈਸ਼ਲਾ ਲਿਆ ਗਿਆਂ ਅਤੇ ਸ਼ੇਰ ਸਿੰਘ ਗਾਗੋਵਾਲ 27826 ਵੋਟਾਂ ਹਾਸ਼ਲ ਕਰਕੇ ਜੇਤੁ ਰਿਹਾ ਜਦੋਂ ਕਿ ਸੀ.ਪੀ.ਆਈ ਅਤੇ ਕਾਂਗਰਸ ਦੇ ਉਮੀਦਵਾਰ ਬੂਟਾ ਸਿੰਘ ਨੂੰ ਸਿਰਫ਼ 14289 ਵੋਟਾ ਹਾਸ਼ਲ ਹੋਇਆ।2007 ਵਿੱਚ ਗਾਗੋਵਾਲ ਨੂੰ ਫਿਰ ਕਾਂਗਰਸ ਨੇ ਟਿਕਟ ਦਿੱਤੀ, ਉਨ੍ਹਾ ਨੇ 53515 ਵੋਟਾ ਹਾਸ਼ਲ ਕਰਕੇ ਜੇਤੂ ਝੰਡੇ ਗੱਡੇ।ਹਲਕੇ ਦੇ ਕਾਂਗਰਸੀ ਵੋਟਰ ਜਿੰਨੇ ਪਾਰਟੀ ਪ੍ਰਤੀ ਸਮੱਰਪਤ ਹਨ ਉਸ ਤੋਂ ਜਿਆਦਾ ਉਹ ਆਪਣੇ ਸਵੈਮਾਨੀ ਕਿਰਦਾਰ ਲਈ ਜਾਣੇ ਜਾਦੇ ਹਨ, ਜੇਕਰ ਸਿੱਧੂ ਮੂਸੇਵਾਲਾ ਹਲਕੇ ਦੇ ਕਾਂਗਰਸੀਆਂ ਦੀ ਨਰਾਜ਼ਗੀ ਦੂਰ ਕਰਨ ਵਿੱਚ ਅਸ਼ਫਲ ਰਿਹਾ ਤਾ ਕਈ ਦਿੱਕਤਾ ਪੇਸ਼ ਆ ਸਕਦੀਆ ਹਨ, ਪ੍ਰੰਤੂ ਸਿੱਧੂ ਮੂਸ਼ੇਵਾਲਾ ਲਈ ਰਾਹਤ ਦੀ ਗੱਲ ਇਹ ਹੈ ਕਿ ਜਿੱਥੇ ਉਹ ਖੁਦ ਇੱਕ ਪੰਜਾਬੀ ਜੁਬਾਨ ਦੀ ਅੰਤਰਰਾਸ਼ਟਰੀ ਸ਼ਖਸੀਅਤ ਹਨ ੳੱਥੇ ਉਨ੍ਹਾ ਨੂੰ ਕਾਂਗਰਸ ਦੇ ਮੰਗਤਰਾਮ ਬਾਸ਼ਲ, ਗੁਰਪ੍ਰੀਤ ਸਿੰਘ ਵਿੱਕੀ ਅਤੇ ਬਿਕਰਮਜੀਤ ਸਿੰਘ ਮੋਫ਼ਰ ਧੜੇ ਦੀ ਹਿਮਾਇਤ ਮਿੱਲਦੀ ਜਾਪ ਰਹੀ ਹੈ।