ਹਰਕ੍ਰਿਸ਼ਨ ਸ਼ਰਮਾ, ਮਾਨਸਾ
ਸੰਯੁਕਤ ਕਿਸਾਨ ਮੋਰਚਾ ਮਾਨਸਾ ਵੱਲੋਂ ਲਖਮੀਰਪੁਰ ਖ਼ੀਰੀ ਦੇ ਕਿਸਾਨਾਂ ਤੇ ਝੂਠੇ ਪਰਚੇ ਅਤੇ ਕੇਸ ਦੇ ਗਵਾਹਾਂ ਨੂੰ ਡਰਾਉਣ ਮਕਾਉਣ ਸਬੰਧੀ ਕੇਂਦਰ ਸਰਕਾਰ ਨਾਲ ਲੜਾਈ ਨੂੰ ਤਿੱਖਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਦੇ ਖਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਐੱਮਐੱਸਪੀ ਤੇ ਕਾਨੂੰਨੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਦੇਸ਼ ਵਿਚ ਹਿੰਦੂ, ਮੁਸਲਮਾਨ ਭਾਈਚਾਰੇ ਦਰਮਿਆਨ ਫਿਰਕੂ ਪਾੜਾ ਪਾਉਣ ਦੀਆਂ ਕੋਝੀਆਂ ਚਾਲਾਂ ਦਾ ਵਿਰੋਧ ਕੀਤਾ ਗਿਆ ਅਤੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਉਣ ਦੀ ਅਪੀਲ ਕੀਤੀ ਗਈ। ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਦਿੱਤੇ ਬਿਆਨਾਂ ਦਾ ਵਿਰੋਧ ਕੀਤਾ ਗਿਆ। ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਬੁਲਾਰੇ ਭਜਨ ਸਿੰਘ ਘੁੰਮਣ, ਹਰਚਰਨ ਸਿੰਘ ਤਾਮਕੋਟ, ਨਿਰਮਲ ਸਿੰਘ ਝੰਡੂਕੇ, ਸੁਖਦੇਵ ਕੋਟਲੀ, ਜਸਵੰਤ ਸਿੰਘ ਬੀਰੋਕੇ, ਲਖਵੀਰ ਸਿੰਘ ਅਕਲੀਆ, ਸਟੇਜ ਸੈਕਟਰੀ ਦਰਸ਼ਨ ਸਿੰਘ, ਕਾਕਾ ਸਿੰਘ ਮਾਨਸਾ, ਕਰਨੈਲ ਸਿੰਘ ਭੈਣੀ ਬਾਘਾ, ਜਗਦੇਵ ਸਿੰਘ ਕੋਟਲੀ, ਸਾਧੂ ਸਿੰਘ ਬੁਰਜ ਿਢੱਲਵਾਂ ਅਤੇ ਦਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਅਤੇ ਵਰਕਰ ਸ਼ਾਮਲ ਹੋਏ। ਜਗਦੇਵ ਸਿੰਘ ਭੁਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।