ਸੁਰਿੰਦਰ ਲਾਲੀ, ਮਾਨਸਾ : ਗਰੀਬ ਲੋਕਾਂ ਦੀ ਸਸਤੇ ਇਲਾਜ ਲਈ ਚੱਲ ਰਹੀ ਸਰਕਾਰ ਵੱਲੋਂ ਭਾਰਤ ਆਯੂਸ਼ਮਾਨ ਬੀਮਾ ਯੋਜਨਾ ਨੂੰ ੳੇੁਸ ਸਮੇਂ ਗ੍ਹਿਣ ਲੱਗ ਗਿਆ ਜਦ ਬੀਮਾ ਦੀ ਰਾਸ਼ੀ ਹਸਪਤਾਲਾਂ 'ਚ ਨਹੀਂ ਪਹੁੰਚੀ। ਇਸ ਨੂੰ ਲੈ ਕੇ ਗਰੀਬ ਤੇ ਮੱਧਵਰਗੀ ਲੋਕ ਸਰਕਾਰ ਦੀਆਂ ਇਨਾਂ੍ਹ ਨੀਤੀਆਂ ਨੂੰ ਕੋਸਦੇ ਦਿਖਾਈ ਦੇ ਰਹੇ ਹਨ। ਪਿਛਲੇ ਦਿਨ੍ਹੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਜਦ ਤਕ ਉਨਾਂ੍ਹ ਉਨਾਂ੍ਹ ਦੇ ਕੀਤੇ ਕੰਮ ਦੀ ਰਾਸ਼ੀ ਨਹੀਂ ਮਿਲਦੀ ਤਦ ਤਕ ਉਹ ਇਸ ਯੋਜਨਾ ਤਹਿਤ ਇਲਾਜ ਨਹੀਂ ਕਰਨਗੇ। ਪੰਜਾਬੀ ਜਾਗਰਣ ਦੇ ਪੱਤਰਕਾਰ ਨੇ ਇਸ ਸਕੀਮ ਤੋਂ ਹੋਣ ਵਾਲੇ ਫ਼ਾਇਦੇ ਨੂੰ ਲੈ ਕੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨਾਂ੍ਹ ਦਾ ਤਰਕ ਹੈ ਸੀ :
-------------
ਮਹਿੰਗੇ ਭਾਅ ਕਰਵਾਉਣਾ ਪਵੇਗਾ ਇਲਾਜ : ਭੰਮਾ
ਲੇਬਰ ਦੇ ਸਰਕਾਰੀ ਠੇਕੇਦਾਰ ਵਿਨੋਦ ਭੰਮਾ ਦਾ ਕਹਿਣਾ ਹੈ ਕਿ ਉਪਰੋਕਤ ਸਕੀਮ ਦੇ ਬੰਦ ਹੋਣ ਨਾਲ ਗਰੀਬ ਲੋਕਾਂ ਨੂੰ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨਾਂ੍ਹ ਦਾ ਕਹਿਣਾ ਹੈ ਕਿ ਗਰੀਬ ਬਜ਼ੁਰਗਾਂ ਨੂੰ ਮਹਿੰਗੇ ਭਾਅ ਦੇ ਇਲਾਜ ਕਰਵਾੳੇੁਣ ਲਈ ਬਾਹਰਲੇ ਹਸਪਤਾਲਾਂ ਵਿੱਚ ਖੱਜਲ ਖੁਆਰੀ ਤੋਂ ਇਲਾਵਾ ਕਰਜ਼ੇ ਦੇ ਬੋਝ ਥੱਲੇ ਵੀ ਦੱਬਕੇ ਰਹਿ ਜਾਵੇਗਾ।
----------
ਲੋਕਾਂ ਕੋਲੋਂ ਸਸਤਾ ਇਲਾਜ ਖੋਹਿਆ : ਬਾਂਸਲ
ਭਾਜਪਾ ਆਗੂ ਰੋਹਿਤ ਬਾਂਸਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਦਾਇਗੀ ਨਾ ਹੋਣ ਕਾਰਨ ਇਸ ਸਕੀਮ ਨੂੰ ਬੰਦ ਕਰਕੇ ਲੋਕਾਂ ਤੋਂ ਸਸਤੇ ਇਲਾਜ ਖੋਹ ਕੇ ਮਹਿੰਗੇ ਭਾਅ ਦੇ ਇਲਾਜ ਕਰਵਾਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਉਨਾਂ੍ਹ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਨੁੂੰ ਮੁੜ ਤੋਂ ਲਾਗੂ ਕਰਕੇ ਲੋਕਾ ਨੂੰ ਸਸਤਾ ਇਲਾਜ ਮੁਹੱਈਆ ਕਰਵਾਇਆ ਜਾਵੇ।
-------
ਗ਼ਰੀਬ ਤਬਕੇ 'ਚ ਪਾਇਆ ਜਾ ਰਿਹਾ ਰੋਸ: ਗਰਗ
ਇਸ ਸੰਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਬਿੰਦਰਪਾਲ ਗਰਗ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਈ ਗਈ ਬੀਮਾ ਯੋਜਨਾ ਮਹਿੰਗੇ ਭਾਆਂ ਦੇ ਆਪੇ੍ਰਰਸ਼ਨ ਕਰਵਾਉਣ ਵਿੱਚ ਸਹਾਈ ਸਿੱਧ ਹੁੰਦੀ ਸੀ, ਪਰ ਹੁਣ ਡਾਕਟਰਾ ਵੱਲੋਂ ਅਦਾਇਗੀ ਨਾ ਹੋਣ ਨੂੰ ਲੈ ਕੇ ਗਰੀਬ ਤਬਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ੍ਹ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਗੋਡੇ ਬਦਲਣਾ, ਕੈਂਸਰ ਅਜਿਹੀਆਂ ਆਦਿ ਬਿਮਾਰੀਆਂ ਦਾ ਇਲਾਜ ਕਰਵਾਉਣਾ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਉਨਾਂ੍ਹ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਡਾਕਟਰਾਂ ਵੱਲੋਂ ਕੀਤੇ ਗਏ ਇਲਾਜ ਦੀ ਬਣਦੀ ਰਾਸ਼ੀ ਉਨਾਂ੍ਹ ਨੂੰ ਪਹਿਲ ਦੇ ਅਧਾਰ ਤੇ ਅਦਾ ਕੀਤੀ ਜਾਵੇ ਤਾਂ ਜੋ ਆਮ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
--------------------------
ਆਪ੍ਰਰੇਸ਼ਨਾਂ ਦੀ ਬਣਦੀ ਰਕਮ ਨਹੀਂ ਕੀਤੀ ਅਦਾ
ਇਸ ਸੰਬੰਧੀ ਗੱਲਬਾਤ ਕਰਦਿਆਂ ਆਈਐਮਏ ਦੇ ਪ੍ਰਧਾਨ ਡਾ. ਜਨਕ ਰਾਜ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਈ ਗਈ ਸਕੀਮ ਤਹਿਤ ਪ੍ਰਰਾਈਵੇਟ ਹਸਪਤਾਲਾਂ ਵੱਲੋਂ ਵੱਡੇ ਪੱਧਰ 'ਤੇ ਆਪੇ੍ਸ਼ਨ ਕੀਤੇ ਗਏ ਸਨ, ਪਰ ਸਰਕਾਰ ਵੱਲੋਂ ਉਹਨਾਂ ਆਪੇ੍ਸ਼ਨਾਂ ਦੀ ਬਣਦੀ ਰਾਸ਼ੀ ਅਜ ਤੱਕ ਅਦਾ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਆਈ ਐਮ ਏ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨਾਂ੍ਹ ਦਾ ਕਹਿਣਾ ਹੈ ਕਿ ਵਾਰ ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਲਾਰਿਆਂ ਤੋਂ ਸਿਵਾਏ ਉਹਨਾਂ ਨੂੰ ਕੁੱਝ ਨਹੀਂ ਮਿਲਿਆ। ਜਿਸ ਕਾਰਨ ਉਹਨਾ ਨੂੰ ਮਜਬੂਰੀ ਵਸ ਆਪਣਾ ਇਸ ਸਕੀਮ ਤਹਿਤ ਇਲਾਜ ਕਰਨਾ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਇਗੀ ਹੋਣ ਤੋਂ ਬਾਅਦ ਿਫ਼ਰ ਕੰਮ ਕੀਤਾ ਜਾਵੇਗਾ।
----------
ਯੋਜਨਾ ਬੰਦ ਹੋਣਾ ਮੰਦਭਾਗਾ : ਬਾਂਸਲ
ਕਾਂਗਰਸੀ ਆਗੂ ਪ੍ਰਸ਼ੋਤਮ ਬਾਂਸਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਈ ਗਈ ਆਯੂਸਮਾਨ ਯੋਜਨਾ ਨੁੰ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਬੰਦ ਕਰਨਾ ਮੰਦਭਾਗੀ ਗੱਲ ਹੈ। ਉਨਾਂ੍ਹ ਕਿਹਾ ਕਿ ਜੇਕਰ ਸਰਕਾਰ ਡਾਕਟਰਾਂ ਵੱਲੋਂ ਕੀਤੇ ਗਏ ਇਲਾਜ ਦੀ ਅਦਾਇਗੀ ਨਹੀਂ ਕਰਦੀ ਤਾਂ ਡਾਕਟਰ ਵੀ ਕਦ ਤੱਕ ਉਧਾਰ 'ਤੇ ਕੰਮ ਕਰਦੇ ਰਹਿਣਗੇ। ਉਨਾਂ੍ਹ ਕਿਹਾ ਡਾਕਟਰਾਂ ਨੂੰ ਵੀ ਮੋਟੇ ਖਰਚੇ ਕਰਕੇ ਆਪਣੇ ਕਾਰੋਬਾਰ ਨੂੰ ਅੱਗੇ ਤੋਰਨਾ ਪੈਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਦੇ ਰਹਿੰਦੇ ਬਕਾਏ ਜਲਦ ਤੋਂ ਜਲਦ ਦਿੱਤੇ ਜਾਣ ਤਾਂ ਜੋ ਗਰੀਬਾਂ ਨੂੰੂੰ ਮਿਲਣ ਵਾਲੀ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ।