ਪੱਤਰ ਪੇ੍ਰਰਕ, ਮਾਨਸਾ : ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਮਾਨਸਾ ਵੱਲੋਂ ਐੱਨਐੱਚਐੱਮ ਦੇ ਮੁਲਾਜ਼ਮਾਂ ਵੱਲੋਂ 5 ਜਨਵਰੀ ਨੂੰ ਚੰਨੀ ਸਰਕਾਰ ਵਿਰੁੱਧ ਚਮਕੌਰ ਸਾਹਿਬ ਵਿਖੇ ਰੋਸ ਰੈਲੀ ਲਈ ਜ਼ਿਲ੍ਹਾ ਭਰ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰੈਲੀ 'ਚ ਭਾਗ ਲੈਣ ਲਈ ਪੂਰੇ ਜਿਲੇ ਦੇ ਐਨ.ਐਚ.ਐਮ ਮੁਲਾਜ਼ਮਾਂ 'ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ, ਇਸ ਸਬੰਧੀ ਜ਼ਿਲ੍ਹਾ ਮਾਨਸਾ ਵਿੱਚ ਬਲਾਕ ਖਿਆਲਾ ਕਲਾਂ, ਬੁਢਲਾਡਾ ਤੇ ਜੱਚਾ ਬੱਚਾ ਹਸਪਤਾਲ ਮਾਨਸਾ ਵਿੱਚ ਐਨ.ਐਚ.ਐਮ ਮੁਲਾਜ਼ਮਾਂ ਨੇ ਰੋਸ ਧਰਨੇ ਤੇ ਬੈਠ ਕੇ ਰੋਸ ਰੈਲੀ ਸਬੰਧੀ ਤਿਆਰੀ ਦੀ ਯੋਜਨਾ ਬਣਾਈ ਤਾਂ ਕਿ ਰੋਸ ਰੈਲੀ ਵਿੱਚ ਵੱਧ ਚੜ੍ਹ ਕੇ ਭਾਗ ਲੈ ਕੇ ਪੰਜਾਬ ਸਰਕਾਰ ਦੇ ਫੋਕੇ ਐਲਾਨਾਂ ਦੀ ਪੋਲ ਖੋਲ੍ਹੀ ਜਾ ਸਕੇ।
ਇਸ ਸਬੰਧੀ ਰਵਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੋਸ ਰੈਲੀ ਚੰਨੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਇਸ ਮੌਕੇ ਕੁਲਵਿੰਦਰ ਕੌਰ ਸਿਵਲ ਹਸਪਤਾਲ ਮਾਨਸਾ ਸੀਨੀਅਰ ਆਗੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਕੱਚੇ ਐਨ.ਐਚ.ਐਮ ਕਰਮਚਾਰੀਆਂ ਦਾ ਮਸਲਾ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਹੋਈ ਹੈ। ਚੰਨੀ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਦੀ ਬਜਾਏ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਕਰੇ ਤਾਂ ਜੋ ਕਰਮਚਾਰੀ ਆਪਣੇ ਕਾਰਜਕੁਸ਼ਲਤਾ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣ। ਇਸ ਮੌਕੇ ਸੰਜੀਵ ਕੁਮਾਰ ਰੋੜਕੀ ਜਿਲਾ ਆਗੂ ਨੇ ਕਿਹਾ ਐਨ.ਐਚ.ਐਮ ਕਰਮਚਾਰੀਆਂ ਦੁਆਰਾ ਕੋਵਿਡ ਸੈਂਪਿਲੰਗ, ਕੋਵਿਡ ਵੈਕਸੀਨੇਸਨ, ਓ.ਪੀ.ਡੀ,ਦਫਤਰੀ ਰਿਪੋਰਟਿੰਗ ਅਤੇ ਹੋਰ ਸਿਹਤ ਸੇਵਾਵਾਂ ਬੰਦ ਰੱਖੀਆਂ ਜਾ ਰਹੀਆਂ ਹਨ। ਭਵਿੱਖ 'ਚ ਸਰਕਾਰ ਦੀ ਮੰਤਰੀਆਂ ਦਾ ਿਘਰਾਓ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ, ਅਵਤਾਰ ਸਿੰਘ, ਵਿਸਵਜੀਤ ਸਿੰਘ, ਜਗਸੀਰ ਕੌਰ, ਕੁਲਵੀਰ ਕੌਰ, ਪਰਵਿੰਦਰ ਕੌਰ, ਰਵਿੰਦਰ ਕੁਮਾਰ, ਰਾਜਵੀਰ ਕੌਰ, ਮਨਦੀਪ ਕੌਰ, ਸੰਦੀਪ ਸਿੰਘ ਆਦਿ ਐੱਨਐੱਚਐੱਮ ਦੇ ਮੁਲਾਜ਼ਮ ਹਾਜ਼ਰ ਸਨ।