ਹਰਕ੍ਰਿਸ਼ਨ ਸ਼ਰਮਾ, ਮਾਨਸਾ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ 'ਮੇਰਾ ਪਿੰਡ ਮੇਰੀ ਜ਼ਿੰਮੇਵਾਰੀ' ਮੁਹਿੰਮ ਲਾਂਚ ਕੀਤੀ ਗਈ ਹੈ। ਇਹ ਜਾਣਕਾਰੀ ਡੀਸੀ ਮਾਨਸਾ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ 'ਮੇਰਾ ਪਿਡ ਮੇਰੀ ਜ਼ਿੰਮੇਵਾਰੀ' ਮੁਹਿੰਮ ਲਾਂਚ ਕੀਤੀ ਗਈ। ਇਸ ਤਹਿਤ ਪਿੰਡਾਂ ਦੀ ਸਫ਼ਾਈ ਨੂੰ ਪੇ੍ਰਿਤ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਇਸ ਮੁਕਾਬਲੇ 'ਚ ਜ਼ਿਲ੍ਹੇ ਦੇ ਸਭ ਤੋਂ ਸਾਫ਼ ਪਿੰਡ ਦੀ ਚੋਣ ਕਰਨ ਉਪਰੰਤ ਇੱਕ ਲੱਖ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਗ੍ਰਾਮ ਪੰਚਾਇਤਾਂ ਆਪਣੇ ਬਿਨੈ-ਪੱਤਰ ਦੇ ਨਾਲ ਪਿੰਡ ਵਿੱਚ ਸੈਨੀਟੇਸ਼ਨ ਸਬੰਧੀ ਕੀਤੇ ਗਏ ਕਾਰਜਾਂ ਦੀ ਰਿਪੋਰਟ, ਤਸਵੀਰਾਂ ਆਦਿ ਪੰਚਾਇਤ ਦੇ ਮੈਂਬਰਾਂ ਤੋਂ ਦਸਤਖ਼ਤ ਕਰਵਾ ਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ-ਕਮ-ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ. 1 ਜਵਾਹਰਕੇ (ਮਾਨਸਾ) ਵਿਖੇ 6 ਜੂਨ ਤਕ ਜਮ੍ਹਾਂ ਕਰਵਾਉਣ। ਇਸ ਸਬੰਧੀ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਬਿਨੈ ਪੱਤਰ ਪ੍ਰਰਾਪਤ ਹੋਣ ਉਪਰੰਤ ਬਲਾਕ ਪੱਧਰ 'ਤੇ ਸਭ ਤੋਂ ਵੱਧ ਸਾਫ਼ ਸੁਥਰੇ ਪਿੰਡ ਦੀ ਸ਼ਾਰਟਲਿਸਟਿੰਗ 10 ਜੂਨ 2022 ਨੂੰ ਕੀਤੀ ਜਾਵੇਗੀ। ਇਸ ਸਬੰਧੀ ਬਣਾਈ ਗਈ ਬਲਾਕ ਪੱਧਰੀ ਕਮੇਟੀ ਦੇ ਉਪ ਮੰਡਲ ਮੈਜਿਸਟੇ੍ਟ ਚੇਅਰਮੈਨ ਹੋਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਸਭ ਤੋਂ ਵੱਧ ਸਾਫ਼ ਸੁਥਰੇ ਪਿੰੰਡ ਦੀ ਚੋਣ 20 ਜੂਨ ਨੂੰ ਹੋਵੇਗੀ ਜਿਸ ਸਬੰਧੀ ਬਣਾਈ ਗਈ ਜ਼ਲਿ੍ਹਾ ਪੱਧਰੀ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਉਨਾਂ੍ਹ ਕਿਹਾ ਕਿ ਚੁਣੇ ਗਏ ਪਿੰਡਾਂ ਅਤੇ ਸਬੰਧਤ ਬੀ.ਡੀ.ਪੀ.ਓਜ਼ ਅਤੇ ਪੰਚਾਇਤ ਅਫ਼ਸਰ ਦਾ ਸਨਮਾਨ 25 ਜੂਨ ਨੂੰ ਅਤੇ ਚੁਣੇ ਗਏ ਪਿੰਡ ਦਾ ਵੇਰਵਾ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ 30 ਜੂਨ 2022 ਨੂੰ ਜਮਾ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਿਸੇ ਪਿੰਡ ਨੂੰ ਜੇਤੂ ਕਰਾਰ ਦੇਣ ਲਈ ਕੁਝ ਮਾਪਦੰਡ ਬਣਾਏ ਗਏ ਹਨ, ਜਿਸ ਅਨੁਸਾਰ ਇਹ ਮੁਕਾਬਲਾ 100 ਅੰਕਾਂ ਦਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ ਘਰ, ਸਕੂਲ ਅਤੇ ਆਂਗਣਵਾੜੀ ਵਿੱਚ ਚਾਲੂ ਪਖਾਨੇ ਦੀ ਸਹੂਲਤ ਸਬੰਧੀ 10 ਅੰਕ, ਪਿੰਡ 'ਚ ਠੋਸ ਕੂੜੇ ਦੇ ਪ੍ਰਬੰਧਨ ਲਈ ਸਹੂਲਤ ਦੇ 10, ਪਿੰਡ 'ਚ ਤਰਲ ਕੂੜੇ ਦੇ ਪ੍ਰਬੰਧਨ ਲਈ ਸਹੂਲਤ ਲਈ 10, ਪਿੰਡ ਵਿੱਚ ਪਲਾਸਟਿਕ ਕੂੜੇ ਨੂੰ ਵੱਖ-ਵੱਖ ਕਰਨ, ਘਰੋਂ ਘਰੀਂ ਇੱਕਠਾ ਕਰਨ ਅਤੇ ਪਿੰਡ ਪੱਧਰ 'ਤੇ ਸਾਂਝੀ ਥਾਂ ਦੇ ਰੱਖਣ ਦਾ ਪ੍ਰਬੰਧ 10, ਪਿੰਡ ਵਿੱਚ ਮਾਹਵਾਰੀ ਕੂੜੇ ਦੇ ਪ੍ਰਬੰਧਨ ਲਈ ਸਹੂਲਤ 5, ਪਿੰਡ ਦੀਆਂ ਪੰਜ ਜਨਤਕ ਥਾਵਾਂ ਦੀ ਸਾਫ਼ ਸਫ਼ਾਈ 15, ਕੁੜੇ ਅਤੇ ਪਲਾਸਟਿਕ ਦੇ ਢੇਰ ਸਬੰਧੀ 10 ਅੰਕ, ਪਿੰਡ 'ਚ ਪਾਣੀ ਖੜ੍ਹਾ ਨਾ ਹੋਵੇ 10, ਓਡੀਐਫ਼ ਪਲੱਸ ਸਬੰਧੀ ਪੰਜ ਵਾਲ ਪੇਂਟਿੰਗ ਕੀਤੀਆਂ ਹੋਣ 15 ਅਤੇ ਸਵੱਧ ਸਰਵੇਖਣ ਗ੍ਰਾਮੀਣ 2021 ਸਬੰਧੀ ਵਾਲ ਪੇਂਟਿੰਗ ਕੀਤੀ ਹੋਵੇ ਸਬੰਧੀ 5 ਅੰਕ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰ ਨਿੱਜੀ ਤੌਰ 'ਤੇ ਸ਼ਾਰਟਲਿਸਟ ਪਿੰਡ (ਹਰੇਕ ਬਲਾਕ Ýਚੋਂ ਇੱਕ) ਦਾ ਦੌਰਾ ਕਰਨਗੇ ਅਤੇ ਉਨ੍ਹਾਂ 'ਚੋਂ ਚੋਣ ਮਾਪਦੰਡਾਂ ਦੇ ਅਨੁਸਾਰ ਸਭ ਤੋਂ ਸਾਫ਼-ਸੁਥਰੇ ਪਿੰਡ ਦੀ ਚੋਣ ਕਰਨਗੇ।