ਹਰਦੀਪ ਸਿੰਘ ਸਿੱਧੂ, ਮਾਨਸਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲਾਂ 'ਚ ਕੀਤੀ ਗਈ ਭਰਤੀ ਵਿਚ ਪਿੰਡ ਭੁਪਾਲ ਕਲਾਂ ਦੇ ਚਾਰ ਅਧਿਆਪਕ ਭਰਤੀ ਹੋਏ ਹਨ। ਇਹ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਜਦੋਂ ਨੌਕਰੀਆਂ ਨਾ ਹੋਣ ਮਾਤਰ ਹਨ ਤੇ ਨੌਕਰੀ ਲਈ ਬੜਾ ਸਖ਼ਤ ਮੁਕਾਬਲਾ ਪ੍ਰਰੀਖਿਆਵਾਂ ਦੇਣੀਆਂ ਪੈਂਦੀਆਂ ਹਨ ਅਜਿਹੀਆਂ ਸਥਿਤੀਆਂ ਵਿਚ ਇਕ ਪਿੰਡ ਦੇ ਇਕ ਭਰਤੀ ਵਿੱਚ ਚਾਰ ਅਧਿਆਪਕ ਭਰਤੀ ਹੋਣਾ ਆਪਣੇ-ਆਪ 'ਚ ਵਿਲੱਖਣ ਪ੍ਰਰਾਪਤੀ ਹੈ। ਪੋ੍ਫ਼ੈਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਭਰਤੀ ਵਿੱਚ ਮਨੀਸ਼ਾ ਰਾਣੀ ਪਤਨੀ ਪ੍ਰਦੀਪ ਕੁਮਾਰ ਨੂੰ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਗੋਬਿੰਦਪੁਰਾ, ਰਮਨਪ੍ਰਰੀਤ ਕੌਰ ਪੁੱਤਰੀ ਕਰਮ ਸਿੰਘ ਨੂੰ ਜ਼ਿਲ੍ਹਾ ਬਰਨਾਲਾ ਦਾ ਪਿੰਡ ਸਹਿਣਾ, ਸਰਬਜੀਤ ਕੌਰ ਪਤਨੀ ਅੰਗਰੇਜ਼ ਸਿੰਘ ਨੂੰ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਮਾਲ ਮੋਹਰੀ ਤੇ ਜਸਪਾਲ ਕੌਰ ਪੁੱਤਰੀ ਨਾਇਬ ਸਿੰਘ ਨੂੰ ਜ਼ਿਲ੍ਹਾ ਮੋਗਾ ਦਾ ਪਿੰਡ ਨਿਹਾਲ ਸਿੰਘ ਵਾਲਾ ਪਹਿਲੇ ਸਟੇਸ਼ਨ ਵਜੋਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਹ ਚਾਰੇ ਅਧਿਆਪਕ ਬੇਹੱਦ ਮਿਹਨਤੀ ਤੇ ਲੋੜਵੰਦ ਪਰਿਵਾਰਾਂ 'ਚੋਂ ਹਨ। ਉਨਾਂ੍ਹ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਸੁਭਾਗੇ ਹਨ ਜਿਨ੍ਹਾਂ ਨੂੰ ਇਨ੍ਹਾਂ ਤੋਂ ਪੜ੍ਹਨ ਦਾ ਮੌਕਾ ਮਿਲੇਗਾ।
ਪੋ੍ਫ਼ੈਸਰ ਸੁਖਦੇਵ ਸਿੰਘ ਨੇ ਕਿਹਾ ਕਿ ਅਧਿਆਪਕ ਸਮਾਜ ਲਈ ਰੋਲ ਮਾਡਲ ਹੁੰਦੇ ਹਨ। ਇਹ ਮੇਰੇ ਲਈ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸਰਬੱਤ ਕਿਤਾਬ ਘਰ ਦੇ ਪ੍ਰਧਾਨ ਮਾਹਲਾ ਸਿੰਘ ਤੇ ਸਰਪੰਚ ਹਰਬੰਸ ਸਿੰਘ ਨੇ ਕਿਹਾ ਕਿ ਇਹ ਪਿੰਡ ਲਈ ਮਾਣ ਵਾਲੀ ਗੱਲ ਹੈ। ਅਜਿਹੀਆਂ ਪ੍ਰਰਾਪਤੀਆਂ ਪਿੰਡ ਨੂੰ ਅਗਾਂਹ ਲੈ ਜਾਂਦੀਆਂ ਹਨ। ਇਨਾਂ੍ਹ ਭਰਤੀ ਹੋਏ ਅਧਿਆਪਕਾਂ ਨੂੰ ਸਰਬੱਤ ਕਿਤਾਬ ਘਰ ਦੇ ਮੈਂਬਰਾਨ ਸਤਿੰਦਰ ਸਿੰਘ, ਓਮ ਪ੍ਰਕਾਸ਼ ਬਿੱਟੂ, ਪਰਮਿੰਦਰ ਸਿੰਘ, ਸੰਦੀਪ ਸਿੰਘ ਅਤੇ ਡਾ. ਹੀਰਾ ਸਿੰਘ, ਡਾ. ਰਜਿੰਦਰ ਕੁਮਾਰ, ਬਹਾਦਰ ਸਿੰਘ, ਰਾਜ ਸਿੰਘ ਨੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।